ਇਸ ਅਦਾਕਾਰ ਨੇ ਪਤਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਪਤਨੀ ਦੇ ਜ਼ਖ਼ਮੀ ਹੱਥਾਂ-ਅੱਖਾਂ ਦੀ ਹਾਲਤ ਦੇਖ ਕੇ ਕੰਬ ਜਾਏਗੀ ਰੂਹ!

Pakistani actor Feroze Khan News: ਪਾਕਿਸਤਾਨੀ ਸਿਨੇਮਾ ਨੂੰ ਪੂਰੀ ਦੁਨੀਆ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਦੇਸ਼ ਦੇ ਐਕਟਰ ਵੀ ਪੂਰੀ ਦੁਨੀਆ 'ਚ ਆਪਣਾ ਨਾਮ ਕਮਾ ਰਹੇ ਹਨ। ਇਨ੍ਹੀਂ ਦਿਨੀਂ ਪਾਕਿਸਤਾਨੀ ਫ਼ਿਲਮ 'ਮੌਲਾ ਜੱਟ' ਨੂੰ ਲੈ ਕੇ ਕਾਫੀ ਖਬਰਾਂ ਆ ਰਹੀਆਂ ਹਨ। ਪਰ ਇਸ ਦੌਰਾਨ ਪਾਕਿਸਤਾਨੀ ਸਿਨੇਮਾ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਾਕਿਸਤਾਨੀ ਸਿਨੇਮਾ ਦੇ ਮੋਸਟ ਹੈਂਡਸਮ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਹਨ।
ਫਿਰੋਜ਼ ਖ਼ਾਨ ਨੇ ਆਪਣੇ 4 ਸਾਲਾਂ ਤਕ ਚੱਲੇ ਵਿਆਹ ਤੋਂ ਬਾਅਦ ਪਤਨੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਵੱਖ ਹੋਣ ਤੋਂ ਬਾਅਦ ਫਿਰੋਜ਼ ਖ਼ਾਨ ਦੀ ਪਤਨੀ ਲਗਾਤਾਰ ਅਦਾਕਾਰ ’ਤੇ ਗੰਭੀਰ ਦੋਸ਼ ਲਗਾ ਰਹੀ ਹੈ ਤੇ ਹੁਣ ਉਸ ਨੇ ਦੁਨੀਆ ਨੂੰ ਫਿਰੋਜ਼ ਖ਼ਾਨ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ।
image source: instagram
ਹੋਰ ਪੜ੍ਹੋ : ਰਾਜੀਵ ਸੇਨ ਨੂੰ ਤਲਾਕ ਦੇਵੇਗੀ ਚਾਰੂ ਅਸੋਪਾ, ਕਿਹਾ- 'ਮੇਰੇ ਨਾਲ ਬਦਸਲੂਕੀ ਕੀਤੀ, ਹੱਥ ਵੀ ਉਠਾਇਆ'
ਮੀਡੀਆ ਰਿਪੋਰਟਸ ਅਨੁਸਾਰ ਫਿਰੋਜ਼ ਖ਼ਾਨ ਤੇ ਉਨ੍ਹਾਂ ਦੀ ਪਤਨੀ ਅਲੀਜ਼ਾ ਦੇ ਤਲਾਕ ਦਾ ਕੇਸ ਚੱਲ ਰਿਹਾ ਹੈ। ਇਸ ਵਿਚਾਲੇ ਹੁਣ ਸੋਸ਼ਲ ਮੀਡੀਆ ’ਤੇ ਅਲੀਜ਼ਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀ ਹੈ, ਜਿਨ੍ਹਾਂ ’ਚ ਅਲੀਜ਼ਾ ਜ਼ਖ਼ਮੀ ਨਜ਼ਰ ਆ ਰਹੀ ਹੈ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਅਲੀਜ਼ਾ ਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ।
image source: instagram
ਅਲੀਜ਼ਾ ਦੇ ਹੱਥਾਂ ’ਤੇ ਸੱਟ ਦੇ ਨਿਸ਼ਾਨ ਹਨ। ਉਸ ਦੀਆਂ ਅੱਖਾਂ ਵੀ ਸੁੱਜੀਆਂ ਹੋਈਆਂ ਨਜ਼ਰ ਆ ਰਹੀ ਹਨ। ਅਲੀਜ਼ਾ ਦੇ ਜ਼ਖ਼ਮਾਂ ਦੀਆਂ ਤਸਵੀਰਾਂ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਸਕਦਾ ਹੈ।
image source: instagram
ਅਲੀਜ਼ਾ ਦੇ ਜ਼ਖ਼ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਲੋਕ ਫਿਰੋਜ਼ ਖ਼ਾਨ ਨੂੰ ਰੱਜ ਕੇ ਟਰੋਲਰ ਕਰ ਰਹੇ ਹਨ ਤੇ ਪਤਨੀ ਨਾਲ ਕੁੱਟਮਾਰ ਕਰਨ ਲਈ ਉਸ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।
View this post on Instagram