ਪਾਕਿਸਤਾਨ ਦੇ ਸਿੰਘਪੁਰਾ ਚੌਕ 'ਚ ਪਹੁੰਚਿਆ ਇੱਕ ਸਿੱਖ, ਫਿਰ ਕੀ ਹੋਇਆ ਇਸ ਸਿੱਖ ਨਾਲ,ਵੇਖੋ ਵੀਡੀਓ
Shaminder
March 5th 2019 03:14 PM
ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ 'ਚ ਲਗਾਤਾਰ ਕੁੱੜਤਣ ਵੱਧਦੀ ਜਾ ਰਹੀ ਹੈ । ਪਰ ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆਬ 'ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮੈਲਬੋਰਨ ਆਸਟਰੇਲੀਆ ਦਾ ਰਹਿਣ ਵਾਲਾ ਸਰਦਾਰ ਜਦੋਂ ਪਾਕਿਸਤਾਨ 'ਚ ਸਿੰਘਪੁਰਾ ਚੌਕ 'ਚ ਪਹੁੰਚਿਆ ਤਾਂ ਪਾਕਿਸਤਾਨੀਆਂ ਨੇ ਇਸ ਸਰਦਾਰ ਨਾਲ ਨਾਂ ਸਿਰਫ਼ ਮੁਲਾਕਾਤ ਕੀਤੀ ਬਲਕਿ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ।
ਲਹੌਰ ਦੇ ਸਿੰਘਪੁਰਾ ਚੌਕ 'ਚ ਸਰਦਾਰ ਪਹੁੰਚਿਆਂ ਤਾਂ ਲਹੌਰ ਦੇ ਲੋਕਾਂ ਨੇ ਸਿਰ ਅੱਖਾਂ 'ਤੇ ਚੁੱਕ ਲਿਆ ਅਤੇ ਖੂਬ ਮਹਿਮਾਨ ਨਿਵਾਜ਼ੀ ਕੀਤੀ । ਇਹ ਸਿੱਖ ਵੀ ਲਹੌਰੀਆਂ ਦੀ ਇਸ ਮਹਿਮਾਨ ਨਿਵਾਜ਼ੀ ਨੂੰ ਵੇਖ ਕੇ ਬੇਹੱਦ ਖੁਸ਼ ਨਜ਼ਰ ਆਇਆ ।ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਮਹੌਲ ਤੋਂ ਬਾਅਦ ਇਸ ਖੁਬਸੂਰਤ ਵੀਡੀਓ ਨੂੰ ਲੋਕ ਲਗਾਤਾਰ ਸ਼ੇਅਰ ਕਰ ਰਹੇ ਨੇ ।