ਖਾਲਸਾ ਏਡ (Khalsa Aid ) ਦੇ ਵੱਲੋਂ ਪਾਕਿਸਤਾਨ ‘ਚ ਹੜ੍ਹ (Pakistan Flood) ਪੀੜਤਾਂ ਦੀ ਮਦਦ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਖਾਲਸਾ ਏਡ ਵੱਲੋਂ ਪਾਕਿਸਤਾਨ ‘ਚ ਲੋਕਾਂ ਦੀ ਮਦਦ ਲਈ ਚਲਾਈ ਮੁਹਿੰਮ ਦੇ ਬਾਰੇ ਦੱਸਿਆ । ਦੱਸ ਦਈਏ ਕਿ ਖਾਲਸਾ ਏਡ ਦੇ ਵੱਲੋਂ ਪਾਕਿਸਤਾਨ ‘ਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ।
Image Source : Google
ਹੋਰ ਪੜ੍ਹੋ : ਟ੍ਰੋਲਿੰਗ ਤੋਂ ਬਾਅਦ ਇੱਕ ਵਾਰ ਮੁੜ ਤੋਂ ਕ੍ਰਿਕਟ ਮੈਦਾਨ ‘ਚ ਨਜ਼ਰ ਆਈ ਊਰਵਸ਼ੀ ਰੌਤੇਲਾ, ਵੇਖੋ ਵੀਡੀਓ
ਜਿੱਥੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ, ਉੱਥੇ ਹੀ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਲੋਕਾਂ ਨੂੰ ਕੱਪੜੇ ਅਤੇ ਰਾਸ਼ਨ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ । ਦੱਸ ਦਈਏ ਕਿ ਖਾਲਸਾ ਏਡ ਦੇ ਵੱਲੋਂ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਤਾਂ ਉੱਥੇ ਖਾਲਸਾ ਏਡ ਦੇ ਵਲੰਟੀਅਰ ਲੋਕਾਂ ਦੀ ਮਦਦ ਦੇ ਲਈ ਪਹੁੰਚ ਜਾਂਦੇ ਹਨ ।
image Source : Instagram
ਹੋਰ ਪੜ੍ਹੋ : ਮਿਸ ਪੂਜਾ ਬੇਟੇ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਪੂਰੀ ਦੁਨੀਆ ‘ਚ ਸੰਸਥਾ ਦੇ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ । ਲਾਕਡਾਊਨ ਦੇ ਦੌਰਾਨ ਵੀ ਸੰਸਥਾ ਦੇ ਵੱਲੋਂ ਲੋਕਾਂ ਦੀ ਮਦਦ ਕੀਤੀ ਗਈ ਸੀ । ਜਿੱਥੇ ਸੰਸਥਾ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਹੱਈਆ ਕਰਵਾਏ ਗਏ ਸਨ ।
Image Source : Instagram
ਉੱਥੇ ਹੀ ਲੋਕਾਂ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਗਿਆ ਸੀ । ਵਿਦੇਸ਼ਾਂ ‘ਚ ਵੀ ਸੰਸਥਾ ਦੇ ਵੱਲੋਂ ਜਦੋਂ ਪੂਰੀ ਦੁਨੀਆ ਘਰਾਂ ‘ਚ ਕੈਦ ਸੀ, ਉਦੋਂ ਘਰ-ਘਰ ਜਾ ਕੇ ਖਾਣੇ ਦੇ ਪੈਕੇਟ ਮੁਹੱਈਆ ਕਰਵਾਏ ਗਏ ਸਨ ।
View this post on Instagram
A post shared by Khalsa Aid (UK) (@khalsa_aid)