ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਨੇ ‘ਮਸਤ ਨਜ਼ਰੋਂ ਸੇ’ ਗੀਤ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼, ਦੇਖੋ ਵੀਡੀਓ
ਬੀਤੇ ਕੁਝ ਦਿਲ ਪਹਿਲਾਂ ਹੀ ਲਖਵਿੰਦਰ ਵਡਾਲੀ ਆਪਣੇ ਨਵੇਂ ਗੀਤ 'ਮਸਤ ਨਜ਼ਰੋਂ ਸੇ' ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਗਾਣੇ ਨੂੰ ਤਿੰਨ ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ।
View this post on Instagram
ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਜੀ ਖ਼ਾਨ ਦਾ ਨਵਾਂ ਗੀਤ ‘ਰੋਏ ਆਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਇਸ ਗਾਣੇ ਉੱਤੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਵੀ 'ਮਸਤ ਨਜ਼ਰੋਂ ਸੇ' ਗਾਣੇ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ, ‘ਬਹੁਤ ਵਧੀਆ, ਇਹ ਜੋ ਗਾਣਾ ਗਾਇਆ ਹੈ ਮੇਰੇ ਬੇਟੇ ਨੇ ਬਹੁਤ ਵਧੀਆ ਗਾਇਆ ਹੈ..ਸਾਰੇ ਇਸ ਗੀਤ ਨੂੰ ਸੁਣੋ’। ਇਸ ਵੀਡੀਓ ਨੂੰ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ।
'ਮਸਤ ਨਜ਼ਰੋਂ ਸੇ' ਇੱਕ ਰੋਮਾਂਟਿਕ ਗਾਣਾ ਹੈ ਜਿਸ ਦੇ ਬੋਲ ਨਾਮੀ ਕਵੀ ਐੱਮ.ਐੱਸ ਅਬੇਦ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟ ਵਿਕਰਮ ਨਾਗੀ ਨੇ ਦਿੱਤਾ ਹੈ। ਲਖਵਿੰਦਰ ਵਡਾਲੀ ਨੇ ਇਸ ਗਾਣੇ ਨੂੰ ਬਹੁਤ ਹੀ ਖ਼ੂਬਸੂਰਤ ਗਾਇਆ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਡਾਇਰੈਕਟ ਜੋਤ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਦੁਬਈ ਦੀਆਂ ਸ਼ਾਨਦਾਰ ਲੋਕੇਸ਼ਨ 'ਚ ਸ਼ੂਟ ਕੀਤਾ ਗਿਆ ਹੈ। ਇਸ ਗਾਣੇ ‘ਚ ਅਦਾਕਾਰੀ ਵੀ ਖ਼ੁਦ ਲਖਵਿੰਦਰ ਵਡਾਲੀ ਨੇ ਕੀਤੀ ਹੈ ਤੇ ਸਾਰਾ ਖ਼ਾਨ ਨੇ ਅਦਾਕਾਰੀ ‘ਚ ਸਾਥ ਦਿੱਤਾ ਹੈ। ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।