ਤਮੰਨਾ ਭਾਟੀਆ ਸਟਾਰਰ ਵੈੱਬ ਸੀਰੀਜ਼ ‘ਜੀ ਕਰਦਾ’ ਦਾ ਟ੍ਰੇਲਰ ਰਿਲੀਜ਼, ਬਚਪਨ ਦੇ ਦੋਸਤਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਵੈੱਬ ਸੀਰੀਜ਼
ਅੱਜ ਕੱਲ੍ਹ ਮਨੋਰੰਜਨ ਭਰਪੂਰ ਕੰਟੈਂਟ ਦੀ ਓਟੀਟੀ ‘ਤੇ ਭਰਮਾਰ ਹੈ । ਵੱਡੀ ਗਿਣਤੀ ‘ਚ ਆਏ ਦਿਨ ਵੈੱਬ ਸੀਰੀਜ਼ ਆ ਰਹੀਆਂ ਹਨ ਅਤੇ ਇਹ ਵੈੱਬ ਸੀਰੀਜ਼ ਵੱਖਰੀ ਤਰ੍ਹਾਂ ਦਾ ਕੰਟੈਂਟ ਹੋਣ ਕਾਰਨ ਦਰਸ਼ਕਾਂ ਦੀ ਪਹਿਲੀ ਪਸੰਦ ਵੀ ਬਣੀਆਂ ਹੋਈਆਂ ਹਨ । ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤਮੰਨਾ ਭਾਟੀਆ ਸਟਾਰਰ ਵੈੱਬ ਸੀਰੀਜ਼ ‘ਜੀ ਕਰਦਾ’ ਦੀ ।

ਅੱਜ ਕੱਲ੍ਹ ਮਨੋਰੰਜਨ ਭਰਪੂਰ ਕੰਟੈਂਟ ਦੀ ਓਟੀਟੀ ‘ਤੇ ਭਰਮਾਰ ਹੈ । ਵੱਡੀ ਗਿਣਤੀ ‘ਚ ਆਏ ਦਿਨ ਵੈੱਬ ਸੀਰੀਜ਼ ਆ ਰਹੀਆਂ ਹਨ ਅਤੇ ਇਹ ਵੈੱਬ ਸੀਰੀਜ਼ ਵੱਖਰੀ ਤਰ੍ਹਾਂ ਦਾ ਕੰਟੈਂਟ ਹੋਣ ਕਾਰਨ ਦਰਸ਼ਕਾਂ ਦੀ ਪਹਿਲੀ ਪਸੰਦ ਵੀ ਬਣੀਆਂ ਹੋਈਆਂ ਹਨ । ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤਮੰਨਾ ਭਾਟੀਆ ਸਟਾਰਰ ਵੈੱਬ ਸੀਰੀਜ਼ ‘ਜੀ ਕਰਦਾ’ (Jee Karda)ਦੀ । ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਹੁਣ ਦਰਸ਼ਕਾਂ ਦੀ ਐਕਸਾਈਟਮੈਂਟ ਹੋਰ ਜ਼ਿਆਦਾ ਵਧ ਗਈ ਹੈ ।
ਹੋਰ ਪੜ੍ਹੋ :
ਰੋਮਾਂਸ ਦੇ ਨਾਲ ਭਰਪੂਰ ਵੈੱਬ ਸੀਰੀਜ਼
ਤਮੰਨਾ ਭਾਟੀਆ ਸਟਾਰਰ ਇਸ ਵੈੱਬ ਸੀਰੀਜ਼ ‘ਚ ਬਚਪਨ ਦੇ ਦੋਸਤਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ । ਜਿਸ ‘ਚ ਬਚਪਨ ਦੇ ਸੱਤ ਦੋਸਤਾਂ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ ।
ਜੋ ਵੱਖ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਨਾਲ ਜੁੜੇ ਰਹਿੰਦੇ ਹਨ । ਜ਼ਿੰਦਗੀ ਦਾ ਤਜ਼ਰਬਾ, ਇੱਕ ਦੂਜੇ ਦੇ ਨਾਲ ਪਿਆਰ ‘ਚ ਪੈਣ ਅਤੇ ਗਲਤੀਆਂ ਕਰਨ ਦੇ ਨਾਲ ਹੀ ਉਹ ਸਿੱਖਦੇ ਹਨ ਬਿਹਤਰੀਨ ਦੋਸਤੀ ਅਤੇ ਰਿਸ਼ਤੇ ਵੀ ਬੇਗੁਨਾਹ ਨਹੀਂ ਹੋ ਸਕਦੇ ।
ਤਮੰਨਾ ਭਾਟੀਆ ਇਸ ਵੈੱਬ ਸੀਰੀਜ਼ ਦੇ ਮੁੱਖ ਕਿਰਦਾਰਾਂ ਚੋਂ ਇੱਕ ਹੈ ।ਵੈੱਬ ਸੀਰੀਜ਼ ਦੇ ਟ੍ਰੇੁਲਰ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਾਰੇ ਦੋਸਤ ਸਕੂਲ ਦੇ ਦੋਸਤ ਦੇ ਵਿਆਹ ‘ਚ ਸ਼ਾਮਿਲ ਹੁੰਦੇ ਹਨ ਅਤੇ ਇਸੇ ਵਿਆਹ ਦੇ ਦੌਰਾਨ ਰਿਸ਼ਭ, ਯਾਨੀ ਕਿ ਸੁਹੈਲ ਨਈਅਰ ਆਪਣੀ ਪ੍ਰੇਮਿਕਾ ਲਾਵਣਿਆ ਯਾਨੀ ਕਿ ਤਮੰਨਾ ਭਾਟੀਆ ਨੂੰ ਪ੍ਰਪੋਜ਼ ਕਰਦਾ ਹੈ । ਇਸੇ ਦੌਰਾਨ ਕੁਝ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਅਤੇ ਆਪਸੀ ਰਿਸ਼ਤੇ ਦਿਲਚਸਪ ਮੋੜ ਲੈਂਦੇ ਹਨ ।