OTT Release in August 2023: OTT ‘ਤੇ ਇਸ ਮਹੀਨੇ ਹੋ ਰਹੀਆਂ ਹਨ ਰਿਲੀਜ਼ ਇਹ ਫ਼ਿਲਮਾਂ, ਜਾਣੋ ਕਦੋਂ ਤੇ ਕਿੱਥੇ ਵੇਖ ਸਕੋਗੇ

OTT ਪਲੇਟਫਾਰਮ ਜਿਵੇਂ Netflix, Amazon Prime Video ਅਤੇ Disney Plus Hotstar ਅਗਸਤ ਮਹੀਨੇ ਵਿੱਚ ਕਈ ਬਲਾਕਬਸਟਰ ਫਿਲਮਾਂ ਲੈ ਕੇ ਆ ਰਹੇ ਹਨ। ਜੇਕਰ ਤੁਸੀਂ ਵੀ ਆਪਣੇ ਇਸ ਵੀਕੈਂਡ ਨੂੰ ਮਜ਼ੇਦਾਰ ਬਨਾਉਣਾ ਚਾਹੁੰਦੇ ਹੋ ਤਾਂ ਵੇਖੋ ਇਹ ਫ਼ਿਲਮਾਂ।

By  Pushp Raj August 4th 2023 10:02 AM -- Updated: August 4th 2023 10:07 AM

August Release on OTT: ਹਰ ਮਹੀਨੇ OTT ‘ਤੇ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਜਿਨ੍ਹਾਂ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। OTT ਪਲੇਟਫਾਰਮ ਜਿਵੇਂ Netflix, Amazon Prime Video ਅਤੇ Disney Plus Hotstar ਅਗਸਤ ਮਹੀਨੇ ਵਿੱਚ ਕਈ ਬਲਾਕਬਸਟਰ ਫਿਲਮਾਂ ਲੈ ਕੇ ਆ ਰਹੇ ਹਨ। ਇਹ ਫਿਲਮਾਂ OTT ਪਲੇਟਫਾਰਮ ‘ਤੇ ਬਹੁਤ ਜ਼ਿਆਦਾ ਰੋਮਾਂਸ, ਕਾਮੇਡੀ ਅਤੇ ਐਕਸ਼ਨ ਜੋੜਨ ਜਾ ਰਹੀਆਂ ਹਨ, ਤਾਂ ਆਓ ਦੱਸਦੇ ਹਾਂ ਕਿ ਇਨ੍ਹਾਂ OTT ਪਲੇਟਫਾਰਮਾਂ ‘ਤੇ ਇਸ ਮਹੀਨੇ ਕਿਹੜੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

ਗਾਰਡੀਅਨਜ਼ ਆਫ਼ ਦਾ ਗਲੈਕਸੀ ਵੋਲ 3: ਮਾਰਵਲ ਦੀ ਇਹ ਸੁਪਰਹਿੱਟ ਫਿਲਮ ਹੁਣ ਸਿਨੇਮਾਘਰਾਂ ਤੋਂ ਬਾਅਦ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਫਿਲਮ ‘ਗਾਰਡੀਅਨਜ਼ ਆਫ ਦਿ ਗਲੈਕਸੀ ਵੋਲ 3’ 2 ਅਗਸਤ 2023 ਨੂੰ ਡਿਜ਼ਨੀ ਹੌਟਸਟਾਰ ‘ਤੇ ਰਿਲੀਜ਼ ਹੋਵੇਗੀ।


ਹਾਰਟ ਆਫ ਸਟੋਨ: ਬਾਲੀਵੁੱਡ ਦੀ ਮਸ਼ਹੂਰ ਐਕਟਰਸ ਆਲੀਆ ਭੱਟ ਦੀ ਪਹਿਲੀ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਹਾਰਟ ਆਫ ਸਟੋਨ ਦੇ ਪ੍ਰੋਮੋ ‘ਚ ਆਲੀਆ ਭੱਟ ਦੀ ਪਹਿਲੀ ਝਲਕ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਆਲੀਆ ਭੱਟ ਦੀ ਕਾਫੀ ਤਾਰੀਫ ਕਰ ਰਹੇ ਹਨ। ਇਹ ਫਿਲਮ 11 ਅਗਸਤ 2023 ਨੂੰ Netflix ‘ਤੇ ਰਿਲੀਜ਼ ਹੋ ਰਹੀ ਹੈ।

ਜਾਰਹੈੱਡ 2: 2014 ਦੀ ਜੰਗ ਦੀ ਫਿਲਮ ਇੱਕ ਸਿਪਾਹੀ ਬਾਰੇ ਹੈ ਜੋ ਅਫਗਾਨਿਸਤਾਨ ਵਿੱਚ ਇੱਕ ਮਿਸ਼ਨ ਨੂੰ ਪੂਰਾ ਕਰਨ ਦੌਰਾਨ ਇੱਕ ਔਰਤ ਦੀ ਮਦਦ ਕਰਦਾ ਹੈ। ਇਹ ਫਿਲਮ 16 ਅਗਸਤ ਨੂੰ ਨੈੱਟਫਲਿਕਸ ‘ਤੇ ਆਵੇਗੀ।

10 ਡੇਜ਼ ਆਫ਼ ਏ ਬੈਡ ਮੈਨ: ਇਹ ਇੱਕ ਤੁਰਕੀ ਫਿਲਮ ਹੈ। ਇਹ ਇੱਕ ਵਕੀਲ ਬਾਰੇ ਹੈ ਜੋ ਇੱਕ ਟੇਢੇ-ਮੇਢੇ ਕੇਸ ਨੂੰ ਚੁੱਕਦਾ ਹੈ, ਜਿਸ ਤੋਂ ਬਾਅਦ ਉਸਦੀ ਜ਼ਿੰਦਗੀ ਪਟੜੀ ਤੋਂ ਬਾਹਰ ਹੋ ਜਾਂਦੀ ਹੈ। ਇਹ ਫਿਲਮ 18 ਅਗਸਤ ਨੂੰ ਨੈੱਟਫਲਿਕਸ ‘ਤੇ ਆਵੇਗੀ।

ਕਿਲਰ ਬੁਕ ਕੱਲਬ: ਇਹ ਇੱਕ ਸਪੈਨਿਸ਼ ਡਰਾਉਣੀ ਫਿਲਮ ਹੈ। ਡਰ ਤੇ ਦਹਿਸ਼ਤ ਦਾ ਸੁਆਦ ਲੈਣ ਵਾਲੇ ਅੱਠ ਦੋਸਤਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਜਾਂਦੀ ਹੈ ਜਦੋਂ ਇੱਕ ਜੋਕਰ ਜੋ ਉਨ੍ਹਾਂ ਦੇ ਭੇਦ ਜਾਣਦਾ ਹੈ ਇੱਕ ਇੱਕ ਕਰਕੇ ਉਨ੍ਹਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਫਿਲਮ 25 ਅਗਸਤ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ।

ਦਿ ਲੌਸਟ ਸਿਟੀ: ਇਹ ਫਿਲਮ 2022 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਐਕਸ਼ਨ-ਐਡਵੈਂਚਰ ਕਾਮੇਡੀ ਫਿਲਮ ਵਿੱਚ ਸੈਂਡਰਾ ਬਲੌਕ ਅਤੇ ਚੈਨਿੰਗ ਟੈਟਮ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 25 ਅਗਸਤ ਨੂੰ ਨੈੱਟਫਲਿਕਸ ‘ਤੇ ਆ ਰਹੀ ਹੈ।


ਹੋਰ ਪੜ੍ਹੋ: Adah Sharma: 'ਕਮਾਂਡੋ' ਸੀਰੀਜ਼ ਦੀ ਰਿਲੀਜ਼ ਤੋਂ ਪਹਿਲਾਂ ਅਦਾ ਸ਼ਰਮਾ ਹਸਪਤਾਲ 'ਚ ਹੋਈ ਦਾਖ਼ਲ, ਜਾਣੋ ਕਿਉਂ

ਆਦਿਪੁਰਸ਼: ਪ੍ਰਭਾਸ ਅਤੇ ਕ੍ਰਿਤੀ ਸੈਨਨ-ਸਟਾਰਰ ਫਿਲਮ ਆਦਿਪੁਰਸ਼ 16 ਜੂਨ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ। ਥੀਏਟਰਿਕ ਰਿਲੀਜ਼ ਤੋਂ ਬਾਅਦ, ਫਿਲਮ ਹੁਣ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਅਗਸਤ ਵਿੱਚ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋ ਸਕਦੀ ਹੈ।

ਸੱਤਿਆਪ੍ਰੇਮ ਕੀ ਕਥਾ: ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਨੇ ਸਿਨੇਮਾਘਰਾਂ ਨੂੰ ਹਿਲਾ ਦਿੱਤਾ ਹੈ, ਪਰ ਜਿਹੜੇ ਲੋਕ ਫਿਲਮ ਨਹੀਂ ਦੇਖ ਸਕੇ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਹ ਫਿਲਮ ਅਗਸਤ 2023 ‘ਚ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋ ਸਕਦੀ ਹੈ।


Related Post