ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਦੀ ਬਿੱਗ ਬੌਸ ਦੇ ਘਰ 'ਚ ਹੋਈ ਐਂਟਰੀ, ਨਿੱਜ਼ੀ ਜ਼ਿੰਦਗੀ ਨੂੰ ਲੈ ਕੀਤੇ ਕਈ ਖੁਲਾਸੇ

ਨਵਾਜ਼ੂਦੀਨ ਸਿੱਦੀਕੀ ਤੇ ਉਨ੍ਹਾਂ ਦੀ ਪਤਨੀ ਆਲੀਆ ਦੇ ਵਿਚਾਲੇ ਲਗਾਤਾਰ ਤਣਾਅ ਚੱਲ ਰਿਹਾ ਹੈ। ਇਸ ਤਣਾਅ ਦੇ ਵਿਚਕਾਰ ਆਲੀਆ ਸਿੱਦੀਕੀ ਨੇ ਬਿੱਗ ਬੌਸ ਓਟੀਟੀ ਵਿੱਚ ਐਂਟਰੀ ਲੈ ਲਈ ਹੈ। ਇਸ ਮਗਰੋਂ ਬੱਚਿਆਂ ਦੀ ਦੇਖਭਾਲ ਦਾ ਜਿੰਮੇਵਾਰੀ ਖ਼ੁਦ ਨਵਾਜ਼ੂਦੀਨ ਸਿੱਦੀਕੀ ਨਿਭਾ ਰਹੇ ਹਨ।

By  Pushp Raj June 19th 2023 06:26 PM

Aaliya  Siddiqui in Bigg Boss OTT:  ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ ਓਟੀਟੀ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਜੋ ਸ਼ਨੀਵਾਰ ਨੂੰ ਲਾਂਚ ਹੋਣ ਦੇ ਨਾਲ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿੱਦੀਕੀ ਵੀ ਸ਼ੋਅ 'ਚ ਮੁਕਾਬਲੇਬਾਜ਼ ਵਜੋਂ ਨਜ਼ਰ ਆ ਰਹੀ ਹੈ।

ਆਲੀਆ ਨੇ ਨਾ ਸਿਰਫ ਸ਼ੋਅ 'ਚ ਸ਼ਾਨਦਾਰ ਐਂਟਰੀ ਕੀਤੀ ਸਗੋਂ ਇਹ ਵੀ ਕਿਹਾ ਕਿ ਇੱਕ ਸਟਾਰ ਦੀ ਪਤਨੀ ਦੇ ਰੂਪ 'ਚ ਉਸ ਦੀ ਪਛਾਣ ਸੀਮਤ ਹੋ ਗਈ ਹੈ। ਜਿੱਥੇ ਆਲੀਆ ਨਾਲ ਨਵਾਜ਼ੂਦੀਨ ਦੇ ਮਤਭੇਦ ਚੱਲ ਰਹੇ ਹਨ। ਆਲੀਆ ਅਕਸਰ ਆਪਣੇ ਨਾਲ ਘਰ 'ਚ ਹੋ ਰਹੇ ਵਿਵਹਾਰ ਬਾਰੇ ਦੱਸਦੇ ਹੋਏ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਹੁਣ ਉਸ ਨੇ ਸ਼ੋਅ 'ਚ ਕਈ ਖੁਲਾਸੇ ਕੀਤੇ ਹਨ।

ਸਲਮਾਨ ਦੇ ਸਵਾਲ 'ਤੇ ਆਲੀਆ ਸਿੱਦੀਕੀ ਨੇ ਕੀ ਕਿਹਾ?

ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਇਸ ਵੀਕੈਂਡ ਤੋਂ ਬਿੱਗ ਬੌਸ ਓਟੀਟੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜਦੋਂ ਭਾਈਜਾਨ ਨੇ ਬਿੱਗ ਬੌਸ ਓਟੀਟੀ ਵਿੱਚ ਆਲੀਆ ਤੋਂ ਨਵਾਜ਼ੂਦੀਨ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਤਾਂ ਆਲੀਆ ਨੇ ਕਿਹਾ, 'ਨਵਾਜ਼ ਨੇ ਇਸ ਫੈਸਲੇ ਵਿੱਚ ਮੇਰਾ ਸਾਥ ਦਿੱਤਾ ਅਤੇ ਸਾਡੇ ਬੱਚਿਆਂ ਦਾ ਧਿਆਨ ਰੱਖਣ ਲਈ ਵੀ ਕਿਹਾ। ਉਸ ਨੇ ਮੈਨੂੰ ਸਿਰਫ ਬਿੱਗ ਬੌਸ ਓਟੀਟੀ 2 'ਤੇ ਧਿਆਨ ਦੇਣ ਲਈ ਕਿਹਾ ਹੈ।

View this post on Instagram

A post shared by Aliya Siddiqui (@aliya_siddiqui94)


'ਸਟਾਰ ਵਾਈਫ ਵਜੋਂ  ਹੀ ਮਿਲੀ ਪਛਾਣ'

ਰਿਐਲਿਟੀ ਸ਼ੋਅ 'ਚ ਐਂਟਰੀ ਕਰਦੇ ਹੀ ਆਪਣੀ ਇੰਟਰੋ ਦਿੰਦੇ ਹੋਏ ਆਲੀਆ ਨੇ ਕਿਹਾ, 'ਮੇਰੀ ਪਛਾਣ ਹਮੇਸ਼ਾ ਇੱਕ ਸਟਾਰ ਦੀ ਪਤਨੀ ਵਜੋਂ ਰਹੀ ਹੈ। ਜਦੋਂ ਤੁਹਾਡੇ ਰਿਸ਼ਤੇ ਦੀ ਕੋਈ ਇੱਜ਼ਤ ਨਹੀਂ ਹੁੰਦੀ ਤਾਂ ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ। ਮੈਂ 19 ਸਾਲਾਂ ਤੋਂ ਇਸ ਨੂੰ ਸਹਿ ਰਹੀ ਹਾਂ। ਜਦੋਂ ਅੰਦਰ ਕੋਈ ਸੁਣਨ ਵਾਲਾ ਨਾ ਹੋਵੇ ਤਾਂ ਤੁਸੀਂ ਰੌਲਾ ਪਾਓ ਅਤੇ ਮੈਂ ਵੀ ਅਜਿਹਾ ਹੀ ਕੀਤਾ। ਮੈਂ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰਨਾ ਚਾਹੁੰਦੀ ਹਾਂ ਅਤੇ ਇਸੇ ਲਈ ਮੈਂ ਬਿੱਗ ਬੌਸ 'ਚ ਹਾਂ।

ਆਲੀਆ ਬਨਉਣਾ ਚਾਹੁੰਦੀ ਸੀ ਆਪਣੀ ਵੱਖਰੀ ਪਛਾਣ 

ਆਲੀਆ ਨੇ ਅੱਗੇ ਕਿਹਾ, 'ਮੇਰਾ ਮੰਨਣਾ ਹੈ ਕਿ ਮੈਂ ਇੱਕ ਸਟਾਰ ਪਤਨੀ ਵਜੋਂ ਜਾਣੀ ਜਾਂਦੀ ਹਾਂ। ਮੈਂ ਇਸ ਤੋਂ ਕਦੇ ਇਨਕਾਰ ਨਹੀਂ ਕੀਤਾ। ਮੇਰੇ ਵਿਆਹ ਵਿੱਚ ਇੰਨੀਆਂ ਸਮੱਸਿਆਵਾਂ ਸਨ ਕਿ ਮੈਂ ਆਪਣੀ ਵੱਖਰੀ ਪਛਾਣ ਬਨਾਉਣਾ ਚਾਹੁੰਦੀ ਸੀ। ਬਿੱਗ ਬੌਸ OTT 2 ਨੇ ਮੈਨੂੰ ਆਪਣੀ ਵੱਖਰੀ ਪਛਾਣ ਬਨਾਉਣ ਲਈ ਸਹੀ ਪਲੇਟਫਾਰਮ ਪ੍ਰਦਾਨ ਕੀਤਾ ਹੈ।


ਹੋਰ ਪੜ੍ਹੋ: Gurchet Chitrakar: ਗੁਰਚੇਤ ਚਿੱਤਰਕਾਰ ਨੇ 75 ਸਾਲ ਬਾਅਦ ਆਪਣੇ ਪਾਕਿਸਤਾਨ ਰਹਿਣ ਵਾਲੇ ਰਿਸ਼ਤੇਦਾਰ ਨਾਲ ਕੀਤੀ  ਮੁਲਾਕਾਤ, ਵੇਖੋ ਅਦਾਕਾਰ ਦੀ ਭਾਵੁਕ ਕਰ ਦੇਣ ਵਾਲੀ ਵੀਡੀਓ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਲੀਆ ਨੇ ਨਵਾਜ਼ੂਦੀਨ ਸਿੱਦੀਕੀ ਨਾਲ ਮਤਭੇਦਾਂ ਦਾ ਖੁਲਾਸਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਵੀਡੀਓਜ਼ ਸ਼ੇਅਰ ਕਰਕੇ ਆਪਣੇ ਘਰ ਦੀ ਹਾਲਤ ਬਾਰੇ ਦੱਸਿਆ। ਜਿਸ ਤੋਂ ਬਾਅਦ ਉਹ ਆਪਣੇ ਨਵੇਂ ਰਿਸ਼ਤੇ ਨੂੰ ਲੈ ਕੇ ਵੀ ਚਰਚਾ 'ਚ ਰਹੀ ਸੀ। ਹੁਣ ਆਲੀਆ ਨੇ ਬਿੱਗ ਬੌਸ ਓਟੀਟੀ ਵਿੱਚ ਹਿੱਸਾ ਲਿਆ ਹੈ।


Related Post