
‘ਮੁਹੱਬਤੇਂ’ ਫੇਮ ਅਦਾਕਾਰਾ ਕਿਮ ਸ਼ਰਮਾ ਜੋ ਕਿ ਏਨੀਂ ਦਿਨੀਂ ਪਿਆਰ ਦੇ ਸਾਗਰ ਵਿੱਚ ਹਨ। ਉਹ ਆਪਣੀ ਲਵ ਲਾਈਫ ਨੂੰ ਬਹੁਤ ਇਨਜੁਆਏ ਕਰ ਰਹੀ ਹੈ, ਜਿਸ ਦੀਆਂ ਗਵਾਹੀ ਉਨ੍ਹਾਂ ਦੀਆਂ ਤਸਵੀਰਾਂ ਭਰ ਰਹੀਆਂ ਹਨ। ਅਦਾਕਾਰਾ ਕਿਮ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਟੈਨਿਸ ਖਿਡਾਰੀ ਲਿਏਂਡਰ ਪੇਸ ਨਾਲ ਆਪਣੀਆਂ ਕਈ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਆਪਣੀ ਇੱਕ ਸਾਲ ਦੀ ਵਰ੍ਹੇਗੰਢ ਨੂੰ ਇਕੱਠੇ ਮਨਾਉਣ ਲਈ ਅਜਿਹਾ ਕੀਤਾ। ਕਿਮ ਅਤੇ ਲਿਏਂਡਰ ਨੇ ਪਿਛਲੇ ਸਾਲ ਮਾਰਚ ਵਿੱਚ ਡੇਟਿੰਗ ਸ਼ੁਰੂ ਕੀਤੀ ਸੀ ਪਰ ਛੇ ਮਹੀਨਿਆਂ ਬਾਅਦ ਹੀ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ।
ਹੋਰ ਪੜ੍ਹੋ : ਕ੍ਰਿਸ ਰੌਕ ਨੂੰ ਮੁੱਕਾ ਮਾਰਨ ਤੋਂ ਬਾਅਦ, Will Smith ਨੂੰ 'ਲਾਕ ਅੱਪ' ‘ਚ ਲਿਆਉਣਾ ਚਾਹੁੰਦੀ ਹੈ ਕੰਗਨਾ ਰਣੌਤ
ਕਿਮ ਨੇ ਲਿਏਂਡਰ ਦੇ ਨਾਲ ਬਿਤਾਏ ਖ਼ੂਬਸੂਰਤ ਪਲਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਜੋ ਪਲ ਪਿਛਲੇ ਇੱਕ ਸਾਲ ਤੋਂ ਇਕੱਠੇ ਬਿਤਾਏ ਸੀ, ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕੀਤੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਹੈਪੀ ਐਨੀਵਰਸਰੀ Charles ♥️....365 days ! Endless moments of happiness and learnings . ਧੰਨਵਾਦ ਮੇਰਾ ਹੋਣ ਲਈ..ਲਵ ਯੂ @leanderpaes..’ ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਪੋਸਟ ਚ ਕਿਮ ਨੇ ਲਿਏਂਡਰ ਦੇ ਨਾਲ ਬਿਤਾਏ ਖ਼ੂਬਸੂਰਤ 10 ਪਲਾਂ ਨੂੰ ਤਸਵੀਰਾਂ ਤੇ ਵੀਡੀਓ ਕਲਿੱਪ ਦੇ ਰੂਪ ਚ ਸਾਂਝਾ ਕੀਤਾ ਹੈ। ਇਹ ਕਲਿੱਪ ਚ ਇਹ ਜੋੜਾ ਇੱਕ ਦੂਜੇ ਦੇ ਨਾਲ ਰੋਮਾਂਟਿਕ ਅੰਦਾਜ਼ 'ਚ ਡਾਂਸ ਕਰਦਾ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਦਿਖਾਈ ਜੁੜਵਾ ਬੱਚਿਆਂ ਦੀ ਝਲਕ, ਮਾਂ ਨਾਲ ਪਹਿਲੇ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ ਦੋਵੇਂ ਬੱਚੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਮ ਸ਼ਰਮਾ ਹਰਸ਼ਵਰਧਨ ਰਾਣੇ ਅਤੇ ਯੁਵਰਾਜ ਸਿੰਘ ਨੂੰ ਡੇਟ ਕਰ ਚੁੱਕੀ ਹੈ। ਦੱਸ ਦਈਏ ਕਿਮ ਸ਼ਰਮਾ ਨੇ ਮੋਹਬਤੇਂ’ ਦੇ ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ ਚ ਵੀ ਨਜ਼ਰ ਆਈ। ਪਰ ਉਨ੍ਹਾਂ ਦੀ ਫ਼ਿਲਮ ਵੱਡੇ ਪਰਦੇ ਉੱਤੇ ਕੁਝ ਜ਼ਿਆਦ ਕਮਾਲ ਨਹੀਂ ਦਿਖਾ ਪਾਈ। ਕਿਮ ਸ਼ਰਮਾ ਫ਼ਿਲਮਾਂ ਨਾਲ ਜ਼ਿਆਦਾ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖੀਆਂ ਚ ਬਣੀ ਰਹੀ ਹੈ।
View this post on Instagram