ਯੁਵਰਾਜ ਸਿੰਘ ਦੇ ਬੇਟੇ ਦੇ ਜਨਮ ਦਿਨ ‘ਤੇ ਸੰਸਥਾ ਨੇ ਵੰਡਿਆ ਗਰੀਬ ਬੱਚਿਆਂ ਨੂੰ ਮੁਫਤ ਭੋਜਨ, ਵੇਖੋ ਵੀਡੀਓ

ਬੀਤੇ ਦਿਨ ਯੁਵਰਾਜ ਸਿੰਘ (Yuvraj Singh) ਨੇ ਆਪਣੇ ਪੁੱਤਰ (Son) ਦਾ ਜਨਮ ਦਿਨ (Birthday) ਮਨਾਇਆ ਹੈ । ਇਸ ਮੌਕੇ ‘ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਨ੍ਹਾਂ ਦੇ ਬੇਟੇ ਦੇ ਜਨਮ ਦਿਨ ਦੇ ਮੌਕੇ ‘ਤੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਭੋਜਨ ਵੰਡਿਆ ਗਿਆ ਅਤੇ ਗਰੀਬ ਬੱਚਿਆਂ ਦੇ ਨਾਲ ਕੇਕ ਕੱਟਿਆ ਗਿਆ । ਇਸ ਵੀਡੀਓ ਨੂੰ ਯੁਵਰਾਜ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।
ਇੱਕ ਸਾਲ ਪਹਿਲਾਂ ਹੋਇਆ ਓਰੀਅਨ ਦਾ ਜਨਮ
ਅੱਜ ਤੋਂ ਇੱਕ ਸਾਲ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦੇ ਘਰ ਪਿਆਰੇ ਜਿਹੇ ਓਰੀਅਨ ਦਾ ਜਨਮ ਹੋਇਆ ਸੀ । ਆਪਣੇ ਪਹਿਲੇ ਬੱਚੇ ਨੂੰ ਲੈ ਕੇ ਇਹ ਪਰਿਵਾਰ ਪੱਬਾਂ ਭਾਰ ਸੀ ।ਹਾਲਾਂਕਿ ਜਨਮ ਤੋਂ ਬਾਅਦ ਇਸ ਜੋੜੀ ਨੇ ਕੋਈ ਵੀ ਤਸਵੀਰ ਸਾਂਝੀ ਨਹੀਂ ਸੀ ਕੀਤੀ, ਪਰ ਕੁਝ ਮਹੀਨੇ ਬਾਅਦ ਇਸ ਜੋੜੀ ਨੇ ਨਾ ਸਿਰਫ ਆਪਣੇ ਬੇਟੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਬਲਕਿ ਮਾਪੇ ਬਣਨ ਦੇ ਆਪਣੇ ਐਕਸਪੀਰੀਅੰਸ ਨੂੰ ਵੀ ਸਾਂਝਾ ਕੀਤਾ ਸੀ ।
Image Source : Google
ਹੋਰ ਪੜ੍ਹੋ : ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !
ਹੇਜ਼ਲ ਕੀਚ ਕਈ ਫ਼ਿਲਮਾਂ ‘ਚ ਵੀ ਆ ਚੁੱਕੀ ਹੈ ਨਜ਼ਰ
ਯੁਵਰਾਜ ਸਿੰਘ ਨੇ ਹੇਜ਼ਲ ਕੀਚ ਦੇ ਨਾਲ ਲਵ ਮੈਰਿਜ ਕਰਵਾਈ ਸੀ ।ਦੋਵਾਂ ਨੇ ਫਤਿਹਗੜ੍ਹ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ ।
image source instagram
ਹੇਜ਼ਲ ਕੀਚ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਯੁਵਰਾਜ ਸਿੰਘ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਜਿਸ ‘ਚ ਦੋਵਾਂ ਨੇ ਇੱਕ ਦੂਜੇ ਨੂੰ ਹਮਸਫਰ ਬਨਾਉਣ ਦਾ ਐਲਾਨ ਕੀਤਾ ਸੀ ।
View this post on Instagram