ਕਰਵਾ ਚੌਥ ਮੌਕੇ ‘ਤੇ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਕਿਹਾ-‘ਰੱਬਾ ਮੇਰੇ ਮਹਿਬੂਬ ਦੀ ਰੂਹ ਨੂੰ ਖੁਸ਼ ਰੱਖੀ’
Lajwinder kaur
October 25th 2021 11:05 AM --
Updated:
October 25th 2021 11:12 AM
ਪੰਜਾਬੀ ਮਿਊਜ਼ਿਕ ਜਗਤ ਦੀ ਸਭ ਤੋਂ ਪਿਆਰੀ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ (Sardool Sikander) ਦੀ ਰਹੀ ਹੈ ਤੇ ਰਹੇਗੀ। ਹਰ ਕੋਈ ਦੋਵਾਂ ਦੇ ਪਿਆਰ ਦੀਆਂ ਮਿਸਲਾਂ ਦਿੰਦਾ ਹੈ। ਪਰ ਪਰਮਾਤਮਾ ਦੇ ਰੰਗਾਂ ਅੱਗੇ ਕਿਸੇ ਦੀ ਨਹੀਂ ਚੱਲੀ, ਜਿਸ ਕਰਕੇ ਇਸ ਸਾਲ ਦਿੱਗਜ ਤੇ ਸ਼ਾਨਦਾਰ ਸ਼ਖ਼ਸ਼ੀਅਤੇ ਮਾਲਕ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਆਪਣੇ ਪਿੱਛੇ ਉਹ ਆਪਣੀ ਧਰਮ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਨੇ ਬਹੁਤ ਹੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲਿਆ ਹੈ। ਉਹ ਅਕਸਰ ਹੀ ਆਪਣੇ ਮਰਹੂਮ ਪਤੀ ਸਰਦੂਲ ਸਾਬ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਉਂਦੀ ਰਹਿੰਦੀ ਹੈ।