ਅੱਜ ਹੈ ਅਦਾਕਾਰਾ ਸਮਿਤਾ ਪਾਟਿਲ ਦੀ ਬਰਸੀ, ਬਰਸੀ ‘ਤੇ ਜਾਣੋਂ ਕਿਵੇਂ ਨਿਊਜ਼ ਐਂਕਰ ਤੋਂ ਬਣੀ ਅਦਾਕਾਰਾ
Shaminder
December 13th 2022 05:11 PM --
Updated:
December 13th 2022 05:12 PM
ਸਮਿਤਾ ਪਾਟਿਲ (Samita Patil)ਦੀ ਅੱਜ ਬਰਸੀ (Death Anniversary) ਹੈ । ਉਨ੍ਹਾਂ ਦੀ ਬਰਸੀ ਮੌਕੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਸਮਿਤਾ ਪਾਟਿਲ ਬਾਲੀਵੁੱਡ ਦਾ ਅਜਿਹਾ ਸਿਤਾਰਾ ਜੋ ਧਰੁਵ ਤਾਰੇ ਦੀ ਤਰਾਂ ਅਜਿਹਾ ਚਮਕਿਆ ਕਿ ਜਿਸ ਨੂੰ ਸਮੇਂ ਦੀ ਧੂੜ ਵੀ ਫਿੱਕੀ ਨਾ ਕਰ ਸਕੀ। ਆਪਣੀ ਛੋਟੀ ਜਿਹੀ ਲਾਈਫ ਤੇ ਛੋਟੇ ਜਿਹੇ ਫਿਲਮੀ ਕਰੀਅਰ ‘ਚ ਉਹਨਾਂ ਦੇ ਟੈਲੇਂਟ ਨੇ ਅਜਿਹਾ ਨਿਖਾਰ ਲਿਆਂਦਾ ਕਿ ਸਮਿਤਾ ਪੈਰਲਲ ਸਿਨੇਮਾ ਦੀ ਅਨਡਾਊਟ ਕਵੀਨ ਬਣ ਗਈ।