ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ
Rupinder Kaler
August 9th 2021 03:40 PM --
Updated:
August 9th 2021 03:46 PM
ਭਾਰਤ ਲਈ ਓਲੰਪਿਕ (Tokyo Olympics) ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ (Neeraj Chopra ) ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਜ਼ਿੰਦਗੀ ਵਿੱਚ ਸੋਚਿਆ ਨਹੀਂ ਸੀ ਕਿ ਉਹ ਵੀ ਭਾਰਤ ਲਈ ਖੇਡਣਗੇ । ਇਸ ਗੱਲ ਦਾ ਖੁਲਾਸਾ ਉਹਨਾਂ ਨੇ ਏਐਨਆਈ ਨਾਲ ਗੱਲ ਕਰਦਿਆਂ ਕੀਤਾ । ਨੀਰਜ ਚੋਪੜਾ (Neeraj Chopra ) ਨੇ ਕਿਹਾ, ''ਜਦੋਂ ਮੈਂ ਸਟੇਡੀਅਮ ਵਿੱਚ ਗਿਆ ਤਾਂ ਮੇਰੇ ਦਿਮਾਗ ਵਿੱਚ ਨਹੀਂ ਸੀ ਕਿ ਖੇਡਾਂ ਕਰਨੀਆਂ ਹਨ, ਕਦੇ ਦੇਸ਼ ਲਈ ਖੇਡਾਂਗਾ ਜਾਂ ਦੇਸ਼ ਲਈ ਮੈਡਲ ਜਿੱਤਾਂਗਾ। ਬੱਸ ਇਹੀ ਮੰਨਦਾ ਹਾਂ ਕਿ ਭਗਵਾਨ ਦਾ ਸ਼ੁਕਰੀਆ ਹੈ।'' ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰਜ ਪਾਣੀਪਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਹਨ। ਬਚਪਨ 'ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ, ਇਸ ਭਾਰ ਨੂੰ ਕੰਟਰੋਲ ਕਰਨ ਲਈ ਹੀ ਉਸ ਨੇ ਗਰਾਊਂਡ ਤੇ ਜਾਣਾ ਸ਼ੁਰੂ ਕੀਤਾ ਸੀ ।