ਸ਼ਿੰਦਾ ਦਾ ਇਹ ਪੁਰਾਣਾ ਵੀਡੀਓ ਜਿੱਤ ਰਿਹਾ ਹੈ ਦਰਸ਼ਕਾਂ ਦਿਲ, ਗਿੱਪੀ ਗਰੇਵਾਲ ਪੰਜਾਬੀ ਸਿਖਾਉਂਦੇ ਆਏ ਨਜ਼ਰ, ਦੇਖੋ ਵੀਡੀਓ

By  Lajwinder kaur January 22nd 2021 11:14 AM

ਪੰਜਾਬੀ ਮਨੋਰੰਜਨ ਜਗਤ ਦੇ ਨਾਮੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । ਉਨ੍ਹਾਂ ਦੇ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ ।

gippy grewal shinda grewal ekom grewal

ਹੋਰ ਪੜ੍ਹੋ : ਜਾਣੋ ਕਿਉਂ ਨਵੀਂ ਵਿਆਹੀ ਨੇਹਾ ਕੱਕੜ ਕਰ ਰਹੀ ਹੈ ‘ਸੱਸ ਕੁੱਟਣੀ ਕੁੱਟਣੀ ਸੰਦੂਖਾਂ ਓਹਲੇ’ ਵਾਲੀਆਂ ਗੱਲਾਂ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਸ਼ਿੰਦਾ ਗਰੇਵਾਲ ਦਾ ਇੱਕ ਪੂਰਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦੀ ਕੀਤਾ ਜਾ ਰਿਹਾ ਹੈ । ਜੀ ਹਾਂ ਹੰਬਲ ਕਿਡਜ਼ ਨਾਂਅ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਿੰਦੇ ਦਾ ਨਿੱਕੇ ਹੁੰਦੇ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ।

gippy grewal's kids

ਇਹ ਵੀਡੀਓ ਗਿੱਪੀ ਗਰੇਵਾਲ ਵੱਲੋਂ ਆਪਣੇ ਮੋਬਾਇਲ ‘ਚ ਕੈਦ ਕੀਤਾ ਗਿਆ ਹੈ । ਉਹ ਸ਼ਿੰਦੇ ਨੂੰ ਪੰਜਾਬੀ ‘ਚ ਕਾਂਡੀ ਬੋਲਣਾ ਸਿਖਾਉਂਦੇ ਹੋਏ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਸ਼ਿੰਦੇ ਨੂੰ ਖੁਰਪਾ ਤੇ ਕਾਂਡੀ ਦੇ ਫਰਕ ਬਾਰੇ ਵੀ ਦੱਸਿਆ। ਪਰ ਸ਼ਿੰਦਾ ਆਪਣੀ ਕਿਊਟ ਅੰਦਾਜ਼ ‘ਚ ਕਾਂਡੀ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

shinad grewal

 

View this post on Instagram

 

A post shared by Humble Kids Official (@humblekids_)

 

Related Post