ਸ਼ੈਰੀ ਮਾਨ ਤੇ ਐਮੀ ਵਿਰਕ ਦੀ ਪੁਰਾਣੀ ਤਸਵੀਰ ਆਈ ਸਾਹਮਣੇ, ਖੂਬ ਪਸੰਦ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ‘ਤੇ
ਪੰਜਾਬੀ ਇੰਡਸਟਰੀ ਦੇ ਦੋ ਦਿੱਗਜ ਨਾਮ ਸ਼ੈਰੀ ਮਾਨ ਤੇ ਐਮੀ ਵਿਰਕ, ਦੋਵਾਂ ਗਾਇਕਾਂ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਇਸ ਤਸਵੀਰ ‘ਚ ਸ਼ੈਰੀ ਮਾਨ, ਐਮੀ ਵਿਰਕ ਤੇ ਮੱਖਣ ਗਿੱਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Old Pic @ammyvirk @sharrymaan @makhangil1088 #zindabaadyaarian #vadde #veere ❤?
ਜੇ ਗੱਲ ਕਰੀਏ ਐਮੀ ਵਿਰਕ ਦੇ ਕੰਮ ਦੀ ਤਾਂ ਉਨ੍ਹਾਂ ਦੀ ਝੋਲੀ ‘ਚ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਦੋ ਬਾਲੀਵੁੱਡ ਫ਼ਿਲਮਾਂ ਕਬੀਰ ਖ਼ਾਨ ਦੀ ’83 ਤੇ ਅਜੇ ਦੇਵਗਨ ਦੀ ਫ਼ਿਲਮ ‘ਭੁਜ ਦ ਪਰਾਈਡ ਆਫ਼ ਇੰਡੀਆ’ ‘ਚ ਕੰਮ ਕਰਦੇ ਹੋਏ ਨਜ਼ਰ ਆਉਣਗੇ।
View this post on Instagram
ਹੋਰ ਵੇਖੋ:ਖਾਲਸਾ ਏਡ ਦੀ ਟੀਮ ਪਹੁੰਚੀ ਪਟਨਾ ਬਿਹਾਰ, ਹੜ੍ਹ ਪੀੜ੍ਹਤਾਂ ਦੀ ਕਰ ਰਹੇ ਨੇ ਮਦਦ, ਦੇਖੋ ਵੀਡੀਓ
View this post on Instagram
ਉਧਰ ਸ਼ੈਰੀ ਮਾਨ ਆਪਣੀ ਮਾਤਾ ਦੀ ਮੌਤ ਦੇ ਸਦਮੇ ਤੋਂ ਉਭਰਦੇ ਹੋਏ ਕੰਮ ‘ਤੇ ਵਾਪਸੀ ਕਰ ਰਹੇ ਹਨ। ਉਹ ਨਵੰਬਰ ਮਹੀਨੇ US ‘ਚ 3 ਫਾਈਰ ਨਾਂਅ ਦੇ ਮਿਊਜ਼ਿਕਲ ਟੂਰ ਕਰਦੇ ਹੋਏ ਨਜ਼ਰ ਆਉਣਗੇ।