ਉਮਰ ਦੇ ਇਸ ਪੜ੍ਹਾਅ 'ਤੇ ਇਸ ਬਜ਼ੁਰਗ ਨੇ ਗੁਰਦਾਸ ਮਾਨ ਦੇ ਗਾਣੇ ‘ਬਾਬੇ ਭੰਗੜਾ ਪਾਉਂਦੇ ਨੇ’ ‘ਤੇ ਕਰਵਾਈ ਅੱਤ, ਦੇਖੋ ਵਾਇਰਲ ਵੀਡੀਓ

By  Lajwinder kaur August 2nd 2019 03:03 PM

ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਗੁਰਦਾਸ ਮਾਨ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਗੀਤਾਂ ਦੇ ਨਾਲ ਸ਼ਿੰਗਾਰ ਕੇ ਦੁਨੀਆਂ ਦੇ ਕੋਨੇ ਕੋਨੇ ‘ਚ ਪਹੁੰਚਾ ਦਿੱਤਾ ਹੈ। ਉਨ੍ਹਾਂ ਵੱਲੋਂ ਗਾਏ ਗੀਤ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹ ਜਾਂਦੇ ਹਨ। ਉਨ੍ਹਾਂ ਦਾ ਅਜਿਹਾ ਗੀਤ ਹੈ ਜਿਹੜਾ ਨੌਜਵਾਨਾਂ ਤੋਂ ਇਲਾਵਾ ਬਜ਼ੁਰਗਾਂ ‘ਚ ਜੋਸ਼ ਭਰ ਦਿੰਦਾ ਹੈ।

 

View this post on Instagram

 

WAAH BABEYOO ❣️❣️❤️ Admin:- @i_am_simmu

A post shared by Tiktok (@punjabtiktok) on Jul 31, 2019 at 9:01pm PDT

ਹੋਰ ਵੇਖੋ:ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਿਕੰਦਰ 2’ ਦਾ ਟਾਈਟਲ ਟਰੈਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਮਾਨ ਸਾਹਿਬ ਦਾ ਸੁਪਰ ਹਿੱਟ ਗੀਤ ‘ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ’ ਉੱਤੇ ਇੱਕ ਬਜ਼ੁਰਗ ਜੰਮ ਕੇ ਭੰਗੜਾ ਪਾ ਰਿਹਾ ਹੈ। ਇਹ ਬਜ਼ਰੁਗ ਭੰਗੜਾ ਇੰਨਾ ਜੋਸ਼ ਨਾਲ ਪਾ ਰਿਹਾ ਹੈ ਕਿ ਉਸ ਅੱਗੇ ਨੌਜਵਾਨ ਵੀ ਫਿੱਕੇ ਪੈ ਰਹੇ ਹਨ। ਉਮਰ ਦੀ ਇਸ ਦਹਿਲੀਜ਼ ‘ਚ ਇਸ ਬਜ਼ੁਰਗ  ਨੇ ਗਰਮਜੋਸ਼ੀ ਨਾਲ ਭੰਗੜਾ ਪਾ ਕੇ ਸਭ ਨੂੰ ਹੈਰਾਨ ਕਰ ਰਿਹਾ ਹੈ।

Related Post