ਨੁਸਰਤ ਜਹਾਂ ਨੇ ਆਪਣੀ ਨਵੀਂ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

By  Shaminder September 3rd 2021 06:18 PM -- Updated: September 3rd 2021 06:21 PM

ਅਦਾਕਾਰਾ ਨੁਸਰਤ ਜਹਾਂ (nusrat jahan) ਨੇ ਬੀਤੇ ਦਿਨੀਂ ਇੱਕ ਬੇਟੇ ਨੂੰ ਜਨਮ ਦਿੱਤਾ ਹੈ ।  ਅਦਾਕਾਰਾ ਨੇ ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੀ ਤਸਵੀਰ  (New Pic) ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਨੁਸਰਤ ਜਹਾਂ ਬਲੈਕ ਅਤੇ ਵ੍ਹਾਈਟ ਆਊਟਫਿੱਟ ‘ਚ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਲੱਗਦਾ ਹੈ ਕਿ ਨੁਸਰਤ ਹਸਪਤਾਲ ਤੋਂ ਘਰ ਵਾਪਸ ਆ ਗਈ ਹੈ ।

nusrat Image From Instagram

ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਸਵਰਗ ਦਾ ਝੂਟਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਨੁਸਰਤ ਦੇ ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਉਨ੍ਹਾਂ ਲੋਕਾਂ ਦੀ ਅਲੋਚਨਾ ਨਾ ਲਓ ਜਿਨ੍ਹਾਂ ਦੀ ਸਲਾਹ ਤੁਸੀਂ ਨਹੀਂ ਲੈਂਦੇ’।

nusrat Image From Instagram

ਇਸ ਤਸਵੀਰ ‘ਤੇ ਜਿੱਥੇ ਨੁਸਰਤ ਜਹਾਂ ਦੇ ਪ੍ਰਸ਼ੰਸਕ ਵੀ ਲਗਾਤਾਰ ਕਮੈਂਟਸ ਕਰ ਰਹੇ ਹਨ, ਉੱਥੇ ਹੀ ਟ੍ਰੋਲਰਸ ਵੀ ਆਪਣਾ ਪ੍ਰਤੀਕਰਮ ਦੇ ਰਹੇ ਹਨ । ਨੁਸਰਤ ਜਹਾਂ ਨੇ ਬੀਤੇ ਦਿਨੀਂ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਬੱਚੇ ਦੇ ਜਨਮ ‘ਤੇ ਉਸ ਦੇ ਸਾਬਕਾ ਪਤੀ ਨਿਖਿਲ ਜੈਨ ਨੇ ਵੀ ਵਧਾਈ ਦਿੱਤੀ ਹੈ ।

 

View this post on Instagram

 

A post shared by Nusrat (@nusratchirps)

ਦੱਸ ਦਈਏ ਕਿ ਨਿਖਿਲ ਜੈਨ ਨੇ ਨੁਸਰਤ ਜਹਾਂ ਦੇ ਨਾਲ ਵਿਦੇਸ਼ ‘ਚ ਵਿਆਹ ਕਰਵਾਇਆ ਸੀ, ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ਅਤੇ ਦੋਵੇਂ ਕਾਫੀ ਮਹੀਨਿਆਂ ਤੋਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ ।

 

Related Post