Sidhu Moose Wala's T-shirt: ਪੰਜਾਬ ਦੇ ਮਸ਼ਹੂਰ ਅਦਾਕਾਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਲਗਭਗ 2 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਵੀ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਭੁਲਾ ਨਹੀਂ ਸਕੇ ਹਨ। ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ, ਕਿ ਹੁਣ ਸਿੱਧੂ ਦੇ ਫੈਨਜ਼ ਵੀ ਡਰੇਕ ਵੱਲੋ ਡਰੇਕ ਵੱਲੋਂ ਪਾਈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਖਰੀਦ ਸਕਣਗੇ, ਆਓ ਜਾਣਦੇ ਹਾਂ ਕਿਵੇਂ।
Image Source: Instagram
ਦੱਸ ਦਈਏ ਕਿ ਬੀਤੇ ਦਿਨੀਂ ਮਸ਼ਹੂਰ ਕੈਨੇਡੀਅਨ ਰੈਪਰ ਡਰੇਕ ਨੇ ਆਪਣੇ ਇੱਕ ਲਾਈਵ ਕੰਸਰਟ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਅਨੋਖੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਸੀ। ਰੈਪਰ ਨੇ ਆਪਣੇ ਕੰਸਰਟ ਦੌਰਾਨ ਇੱਕ ਟੀ-ਸ਼ਰਟ ਪਾਈ ਹੋਈ ਸੀ, ਜਿਸ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਬਣੀ ਹੋਈ ਸੀ। ਡਰੇਕ ਦਾ ਇਹ ਸ਼ੋਅ ਟੋਰਾਂਟੋ ਸ਼ਹਿਰ ਵਿੱਚ ਸੀ। ਡਰੇਕ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ।
ਹੁਣ ਟਵਿੱਟਰ ਉੱਤੇ ਇੱਕ 'ਡਰੇਕ ਰਿਲੇਟਿਡ ' ਨਾਂਅ ਉੱਤੇ ਡਰੇਕ ਵੱਲੋਂ ਪਹਿਨੀ ਗਈ ਸਿੱਧੂ ਮੂਸੇਵਾਲੇ ਦੀ ਤਸਵੀਰ ਵਾਲੀ ਟੀ- ਸ਼ਰਟ ਆਮ ਲੋਕਾਂ ਤੇ ਸਿੱਧੂ ਦੇ ਫੈਨਜ਼ ਲਈ ਵੇਚੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਸਬੰਧਤ ਇਸ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਟਵੀਟ ਵੀ ਕੀਤਾ ਗਿਆ ਹੈ।
Image Source: Twitter
ਇਸ ਟਵੀਟ ਦੇ ਵਿੱਚ ਲਿਖਿਆ ਗਿਆ ਹੈ, "ਸਿੱਧੂ ਮੂਸੇਵਾਲਾ 1993-2022), ਰੱਬ ਸਾਡੇ ਦੋਸਤ ਤੇ ਲੈਜੰਡ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਇਸ ਲੈਜੰਡ ਨੂੰ ਯਾਦ ਕਰਦਿਆਂ ਹੁਣ ਇਹ ਟੀ-ਸ਼ਰਟ ਆਮ ਲੋਕਾਂ ਲਈ ਵੀ ਉਪਲਬਧ ਹੈ। ਅਸੀਂ ਸਿੱਧੂ ਦੇ ਪਰਿਵਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਸ ਤੋਂ ਹੋਈ ਕਮਾਈ ਨੂੰ ਉਨ੍ਹਾਂ ਸਨਮਾਨ ਲਈ ਇਸਤੇਮਾਲ ਕੀਤਾ ਜਾ ਸਕੇ। "
ਦੱਸਣਯੋਗ ਹੈ ਕਿ ਟਵੀਟ ਦੇ ਵਿੱਚ ਇੱਕ ਵੈਬਸਾਈਟ ਦਾ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ। ਇਸ ਲਿੰਕ 'ਤੇ ਜਾ ਕੇ ਸਿੱਧੂ ਦੇ ਫੈਨਜ਼ ਉਨ੍ਹਾਂ ਦੀ ਤਸਵੀਰ ਵਾਲੀ ਇਹ ਟੀ-ਸ਼ਰਟ ਖਰੀਦ ਸਕਦੇ ਹਨ। ਇਸ ਟਵੀਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਫੈਨਜ਼ ਇਸ ਟੀ-ਸ਼ਰਟ ਨੂੰ 65 ਡਾਲਰ ਯਾਨਿ ਕਿ ਭਾਰਤੀ ਕਰੰਸੀ ਮੁਤਾਬਕ 5100 ਰੁਪਏ ਵਿੱਚ ਖਰੀਦ ਸਕਦੇ ਹਨ।
ਇਸ ਟਵੀਟ ਉੱਤੇ ਹੁਣ ਤੱਕ ਕਈ ਵਿਊਜ਼ ਆ ਚੁੱਕੇ ਹਨ। ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਫੈਨਜ਼ ਇਸ ਟੀ-ਸ਼ਰਟ ਵਾਲੀ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਇਸ ਟੀ-ਸ਼ਰਟ ਨੂੰ ਖਰੀਦਣ ਲਈ ਉਤਸ਼ਾਹਿਤ ਨਜ਼ਰ ਆਏ।
Image Source: Twitter
ਹੋਰ ਪੜ੍ਹੋ: ਬੋਲਡ ਫੋਟੋਸ਼ੂਟ ਕਾਰਨ ਵਿਵਾਦਾਂ 'ਚ ਘਿਰੇ ਰਣਵੀਰ ਸਿੰਘ ਨੂੰ ਹੁਣ PETA India ਤੋਂ ਮਿਲਿਆ ਇਹ ਆਫਰ,ਪੜ੍ਹੋ ਪੂਰੀ ਖ਼ਬਰ
ਦੱਸ ਦਈਏ ਕਿ 29 ਮਈ ਨੂੰ ਮਾਨਸਾ ਵਿਖੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੇ ਅਚਾਨਕ ਦਿਹਾਂਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੂਰੇ ਦੇਸ਼ ਭਰ ਵਿੱਚ ਸੋਗ ਲਹਿਰ ਹੈ।
Sidhu Moose Wala (1993-2022)
Rest in peace to our friend and legend.
Remembering this legend with a tee available now, here: https://t.co/EPM8wgESiY
We are working with Sidhu’s family to dedicate proceeds from this drop in his honor. pic.twitter.com/blbSCdpKec
— Drake Related (@drakerelated) August 3, 2022