ਹੁਣ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਾ 12 ਸਾਲ ਬਾਅਦ ਟੁੱਟਿਆ ਰਿਸ਼ਤਾ, ਪਤਨੀ ਨਾਲੋਂ ਵੱਖ ਹੋਣ ਦਾ ਕੀਤਾ ਐਲਾਨ
Shaminder
January 18th 2022 03:29 PM --
Updated:
January 18th 2022 03:33 PM
ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਸਾਊਥ ਇੰਡਸਟਰੀ ਦੇ ਅਦਾਕਾਰ ਧਨੁਸ਼ ਅਤੇ ਐਸ਼ਵਰਿਆ ਜਿੱਥੇ 18 ਸਾਲ ਬਾਅਦ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ । ਉੱਥੇ ਹੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ (Actor) ਅਤੇ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲੇ ਨੀਤੀਸ਼ ਭਾਰਦਵਾਜ (Nitish Bharadwaj) ਨੇ ਪਤਨੀ ਨਾਲੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ । ਪਤਨੀ ਨਾਲ ਵੱਖ ਹੋਣ ਦਾ ਕਾਰਨ ਉਨ੍ਹਾਂ ਵੱਲੋਂ ਸੱਪਸ਼ਟ ਨਹੀਂ ਕੀਤਾ ਗਿਆ ਹੈ ਪਰ ਏਨਾਂ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਦਾ ਮਾਮਲਾ ਕੋਰਟ ‘ਚ ਹੈ ।