ਦੇਸ਼ ਦੇ ਲਈ ਸ਼ਹੀਦ ਹੋਏ ਇਨ੍ਹਾਂ ਪੰਜਾਬੀ ਫੌਜੀ ਵੀਰਾਂ ਨੂੰ ਟਿਕ-ਟਾਕ ਸਟਾਰ ਨੂਰ ਨੇ ਸ਼ਰਧਾਂਜਲੀ ਦਿੰਦੇ ਹੋਏ ਦਿੱਤਾ ਇਹ ਖ਼ਾਸ ਸੁਨੇਹਾ,ਦੇਖੋ ਵੀਡੀਓ
ਸ਼ਹੀਦ ਮਨਦੀਪ ਸਿੰਘ, ਸ਼ਹੀਦ ਸਤਨਾਮ ਸਿੰਘ, ਸ਼ਹੀਦ ਗੁਰਵਿੰਦਰ ਸਿੰਘ, ਸ਼ਹੀਦ ਗੁਰਤੇਜ ਸਿੰਘ ਇਹ ਪੰਜਾਬ ਦੇ ਉਹ ਚਾਰ ਸੂਰਬੀਰ ਨੇ ਜਿਨ੍ਹਾਂ ਨੇ ਚੀਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਸ਼ਹਾਦਤ ਪਾਈ ਹੈ । ਇਹਨਾਂ ਸ਼ਹੀਦਾਂ ਦੀ ਕੁਰਬਾਨੀ ’ਤੇ ਪੂਰਾ ਦੇਸ਼ ਮਾਣ ਕਰ ਰਿਹਾ ਹੈ ਤੇ ਪੂਰੇ ਦੇਸ਼ ਵਿੱਚ ਗਮ ਦਾ ਮਾਹੌਲ ਹੈ । ਸੋਸ਼ਲ ਮੀਡੀਆ ’ਤੇ ਗਲਵਾਨ ਘਾਟੀ ‘ਚ ਹੋਏ ਟਕਰਾਅ ‘ਚ ਸ਼ਹੀਦ ਹੋਏ ਸਾਰੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।
View this post on Instagram
ਟਿਕ ਟਾਕ ਸਟਾਰ ਨੂਰ ਦੀ ਟੀਮ ਨੇ ਆਪਣੀ ਕਲਾ ਦੇ ਰਾਹੀਂ ਸ਼ਹੀਦ ਹੋਏ ਪੰਜਾਬੀ ਫੌਜੀ ਵੀਰਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਨੂਰ ਦੀ ਟੀਮ ਨੇ ਵੀਡੀਓ ਬਣਾ ਕੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਲੋਕਾਂ ਨੂੰ ਖ਼ਾਸ ਸੁਨੇਹਾ ਵੀ ਦਿੱਤਾ ਹੈ । ਇਸ ਵੀਡੀਓ ਨੂੰ ਦੇਖ ਕੇ ਸਭ ਦੀਆਂ ਅੱਖਾਂ ਨਮ ਹੋ ਰਹੀਆਂ ਨੇ ।
ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਤੇ ਬਾਲੀਵੁੱਡ ਕਲਾਕਾਰਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ ਦੇ ਲਈ ਜਾਨ ਦੇਣ ਵਾਲੇ ਜਵਾਨਾਂ ਨੂੰ ਪ੍ਰਣਾਮ ਕੀਤਾ ਹੈ । ਕਈ ਕਲਾਕਾਰ ਅੱਗੇ ਆਏ ਨੇ ਜੋ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਸਹਾਇਤਾ ਕਰਨਗੇ ।