ਗੁਰਲੇਜ਼ ਅਖਤਰ ਨੂੰ ਕਿਸ ਦੀਆਂ 'ਨੌਨਵੈੱਜ' ਗਾਲਾਂ 'ਤੇ ਆਇਆ ਗੁੱਸਾ

By  Shaminder October 22nd 2019 12:05 PM
ਗੁਰਲੇਜ਼ ਅਖਤਰ  ਨੂੰ ਕਿਸ ਦੀਆਂ 'ਨੌਨਵੈੱਜ' ਗਾਲਾਂ 'ਤੇ ਆਇਆ ਗੁੱਸਾ

ਗਾਇਕਾ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ 'ਨੌਨਵੇਜ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਪਤੀ ਪਤਨੀ ਦੀ ਨੋਕ ਝੋਕ ਨੂੰ ਬਿਆਨ ਕੀਤਾ ਗਿਆ ਹੈ । ਗੀਤ 'ਚ ਜਿੱਥੇ ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ,ਹਾਰਬੀ ਸੰਘਾ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ ।ਇਸ ਵਿੱਚ ਪਤੀ ਵੱਲੋਂ ਪਤਨੀ ਨੂੰ ਕੱਢੀਆਂ ਗਈਆਂ ਨੌਨ ਵੇਜ ਗਾਲਾਂ ਦਾ ਜ਼ਿਕਰ ਕੀਤਾ ਗਿਆ ਹੈ ।

ਹੋਰ ਵੇਖੋ:ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਰਿਸਕ’ ਗੀਤ, ਦੇਖੋ ਵੀਡੀਓ

ਕਿਉਂਕਿ ਖਾਧੀ ਪੀਤੀ 'ਚ ਪਤੀ ਗਾਲਾਂ ਦੇ ਦਿੰਦਾ ਹੈ ਤਾਂ ਪਤਨੀ ਉਸ ਦਾ ਜਵਾਬ ਦਿੰਦੀ ਹੈ । ਇਸ ਦੇ ਨਾਲ ਹੀ ਪਤੀ ਵੀ ਜਵਾਬ ਦਿੰਦਾ ਹੈ ਕਿ ਉਸ ਨੇ ਯਾਰਾਂ ਬੇਲੀਆਂ 'ਚ ਠੁੱਕ ਬਨਾਉਣ ਲਈ ਇਸ ਤਰ੍ਹਾਂ ਬੋਲਿਆ ਗਿਆ ਪਰ ਉਹ ਉਸ ਨੂੰ ਬੇਹੱਦ ਪਿਆਰ ਕਰਦਾ ਹੈ ।

ਦੱਸ ਦਈਏ ਕਿ ਕੱਲ੍ਹ ਹੀ ਇਸ ਗੀਤ ਦਾ ਟੀਜ਼ਰ ਸਾਹਮਣੇ ਆਇਆ ਸੀ ।  ਗੀਤ ਨੂੰ ਮਿਊਜ਼ਿਕ ਬੀਟ ਬ੍ਰੇਕਰ ਨੇ ਦਿੱਤਾ ਹੈ ਜਦਕਿ ਗਾਣੇ ਦੇ ਬੋਲ ਆਰ ਨੇਤ ਦੀ ਕਲਮ ਚੋਂ ਨਿਕਲੇ ਹਨ ।

https://www.instagram.com/p/B34No8KloAJ/

ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਕੀਤਾ ਗਿਆ ਹੈ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 

Related Post