ਨੌਬੀ ਸਿੰਘ ਨੇ ਗਾਇਆ ਗੀਤ ਤੇ ਰੈਪਰ ਗੋਪੀ ਲੌਂਗੀਆ ਨੇ ਲਗਾਇਆ ਰੈਪ ਦਾ ਤੜਕਾ,ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਗਾਇਕ ਨੌਬੀ ਸਿੰਘ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ਮੇਰੀ ਜੇਹੀ ਦਰਸ਼ਕਾਂ ਦੇ ਸਨਮੁਖ ਆਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਗੀਤ ਨੂੰ ਪੀਟੀਸੀ ਪੰਜਾਬੀ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਗਿਆ ਸੀ।
View this post on Instagram
ਹੋਰ ਵੇਖੋ:ਪਰਮੀਸ਼ ਵਰਮਾ ਦੇ ਇਸ ਐਡਵੈਂਚਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ, ਦੇਖੋ ਵੀਡੀਓ
ਨੌਬੀ ਸਿੰਘ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਟਿਕ-ਟਾਕ ਦੇ ਫੇਮਸ ਸਟਾਰ ਗੁਰਪ੍ਰੀਤ ਸੋਨੀ ਤੇ ਰੈਪਰ ਗੋਪੀ ਲੌਂਗੀਆ ਨਜ਼ਰ ਆ ਰਹੇ ਨੇ। ਵੀਡੀਓ ‘ਚ ਗਾਇਕ ਨੌਬੀ ਸਿੰਘ ਨੇ ‘ਜੱਟ ਚੜਦੇ ਮਿਰਜ਼ੇ ਖ਼ਾਨ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਤੋਂ ਬਾਅਦ ਰੈਪਰ ਗੋਪੀ ਲੌਂਗੀਆ ਨੇ ਆਪਣੇ ਰੈਪ ਦਾ ਤੜਕਾ ਲਗਾਇਆ ਹੈ। ਨੌਬੀ ਸਿੰਘ ਨੇ ਉਨ੍ਹਾਂ ਦੀ ਤਾਰੀਫ਼ ਕਰਦੇ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਬਹੁਤ ਖ਼ੁਸ਼ੀ ਹੋਈ ਦੋਵੇਂ ਵੀਰਾਂ ਨੂੰ ਮਿਲ ਕੇ... !!!! ਬਾਬਾ ਤੁਹਾਨੂੰ ਚੜ੍ਹਦੀ ਕਲਾ ‘ਚ ਰੱਖੇ’
View this post on Instagram
ਦੱਸ ਦਈਏ ਗੋਪੀ ਲੌਂਗੀਆ ਰੈਪ ਦੇ ਕਿੰਗ ਰੈਪਰ ਬੋਹੇਮੀਆ ਦੇ ਸਟਾਈਲ ‘ਚ ਗਾਉਂਦੇ ਨੇ। ਇਸ ਸਟਾਈਲ ਨਾਲ ਹੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਉੱਤੇ ਵਾਹ ਵਾਹੀ ਖੱਟੀ ਹੈ। ਉਹ ਬਹੁਤ ਜਲਦ ਗੁਰਪ੍ਰੀਤ ਸੋਨੀ ਵੱਲੋਂ ਗਾਏ ਗੀਤ ‘ਚ ਰੈਪ ਕਰਦੇ ਹੋਏ ਨਜ਼ਰ ਆਉਣਗੇ। ਗੁਰਪ੍ਰੀਤ ਸੋਨੀ ਜੋ ਕਿ ਸੋਸ਼ਲ ਮੀਡੀਆ ‘ਤੇ ਸੋਨੀ ਕਰਿਊ ਅਤੇ ਆਮ ਲੋਕਾਂ ਵਿੱਚ ਖੁੱਲੀਆਂ ਪੈਂਟਾਂ ਵਾਲੇ ਮੁੰਡਿਆਂ ਦੇ ਨਾਂਅ ਨਾਲ ਮਸ਼ਹੂਰ ਹਨ। ਦਰਸ਼ਕਾਂ ਵੱਲੋਂ ਇਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਜਿਸ ਕਾਰਕੇ ਵੀਡੀਓਜ਼ ਦੇ ਲੱਖ ਲੱਖ ਵਿਊਜ਼ ਹੋ ਜਾਂਦੇ ਹਨ।