ਅੰਬਾਨੀ ਪਰਿਵਾਰ ਵਿੱਚ ਇੱਕ ਵਾਰ ਫਿਰ ਵਿਆਹ ਦੀ ਵੱਜੇਗੀ ਸ਼ਹਿਨਾਈ, ਦੇਖੋ ਵਿਆਹ ਦੀਆਂ ਤਿਆਰੀਆਂ ਦੀ ਵੀਡਿਓ

ਅੰਬਾਨੀ ਪਰਿਵਾਰ ਵਿੱਚ ਇੱਕ ਵਾਰ ਫਿਰ ਵਿਆਹ ਦੀ ਸ਼ਹਿਨਾਈ ਵੱਜਣ ਵਾਲੀ ਹੈ ਕਿਉਂਕਿ ਈਸ਼ਾ ਅੰਬਾਨੀ ਦੇ ਵਿਆਹ ਤੋਂ ਬਾਅਦ ਅੰਬਾਨੀ ਪਰਿਵਾਰ ਅਕਾਸ਼ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।ਆਕਾਸ਼ ਅੰਬਾਨੀ ਦੇ ਵਿਆਹ ਦਾ ਸਭ ਤੋਂ ਪਹਿਲਾ ਕਾਰਡ ਭਗਵਾਨ ਦੇ ਚਰਨਾਂ 'ਚ ਚੜ੍ਹਾਉਣ ਲਈ ਅੰਬਾਨੀ ਪਰਿਵਾਰ ਸਿੱਧੀਵਿਨਾਇਕ ਪਹੁੰਚਿਆ ਹੈ।
Wedding Invite Of Akash-Shloka
ਇਸ ਦੀਆਂ ਤਸਵੀਰਾਂ ਤੇ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਕਾਸ਼ ਦਾ ਵਿਆਹ ਹੀਰਾ ਵਪਾਰੀ ਰਸ਼ੇਲ ਮਹਿਤਾ ਦੀ ਧੀ ਸ਼ਲੋਕ ਮਹਿਤਾ ਨਾਲ ਹੋ ਰਿਹਾ ਹੈ। ਈਸ਼ਾ ਦਾ ਸਹੁਰਾ ਅਜੇ ਪੀਰਾਮਲ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਸੀ।
https://www.instagram.com/p/BtveH8HgDox/?utm_source=ig_embed
ਗਣੇਸ਼ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਾਰਾ ਪਰਿਵਾਰ ਬੇਹੱਦ ਖੁਸ਼ ਨਜ਼ਰ ਆ ਰਿਹਾ ਸੀ।ਇੱਥੇ ਤੁਹਾਨੂੰ ਦੱਸ ਦਿੰਦੇ ਹਾ ਕਿ ਅੰਬਾਨੀ ਪਰਿਵਾਰ ਦੇ ਹਰ ਵਿਆਹ ਤੇ ਲੋਕਾਂ ਦੀਆਂ ਖਾਸ ਨਜ਼ਰਾਂ ਰਹਿੰਦੀਆਂ ਹਨ ਜਿੱਥੇ ਇਹਨਾਂ ਵਿਆਹਾਂ ਤੇ ਖੁੱਲ ਕੇ ਖਰਚ ਕੀਤਾ ਜਾਂਦਾ ਹੈ ਉੱਥੇ ਇਸ ਪਰਿਵਾਰ ਦੇ ਵਿਆਹਾਂ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਤੇ ਦੇਸ਼ ਦੇ ਵੱਡੇ ਕਾਰੋਬਾਰੀ ਮੌਜੂਦ ਰਹਿੰਦੇ ਹਨ ।