ਨਿਸ਼ਾ ਬਾਨੋ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਲਿਆ ਨਵਾਂ ਘਰ, ਮਾਪਿਆਂ, ਪਰਮਾਤਮਾ ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਨਵਾਂ ਘਰ ਲਿਆ ਹੈ। ਇਹ ਖੁਸ਼ੀ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਇੰਸਟਾਗ੍ਰਾਮ ਦੇ ਰਾਹੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਫੀਲਿੰਗ ਹੈਪੀ..ਨਵਾਂ ਘਰ..ਮਾਪਿਆਂ ਦੀਆਂ ਦੁਆਵਾਂ ਤੇ ਤੁਹਾਡੇ ਸਭ ਦੇ ਪਿਆਰ ਤੇ ਰੱਬ ਦੀ ਮਿਹਰ ਨਾਲ ਨਵਾਂ ਘਰ ਲਿਆ ਹੈ..ਸ਼ੁਕਰ ਰੱਬ ਦਾ.. #blessedlife #nishabano’
View this post on Instagram
ਹੋਰ ਵੇਖੋ:ਨਿੰਜਾ ਦੀ ਆਵਾਜ਼ 'ਚ ਰਿਲੀਜ਼ ਹੋਇਆ ‘ਅਮਾਨਤ’ ਫ਼ਿਲਮ ਦਾ ਰੋਮਾਂਟਿਕ ਗੀਤ ‘ਜ਼ਿੰਦਗੀ’, ਦੇਖੋ ਵੀਡੀਓ
ਇਨ੍ਹਾਂ ਤਸਵੀਰਾਂ ‘ਚ ਨਿਸ਼ਾ ਬਾਨੋ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਕੰਮ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਆਫ਼ ਲਿਮਟ’ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਗਾਇਕੀ ਦੇ ਨਾਲ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਏਨੀਂ ਦਿਨੀਂ ਉਹ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਹਨ। ਇਸ ਤੋਂ ਪਹਿਲਾਂ ਉਹ ਜੱਟ ਐਂਡ ਜੂਲੀਅਟ, ਜੱਟ ਏਅਰਵੇਜ਼, ਨਿੱਕਾ ਜ਼ੈਲਦਾਰ, ਮੈਂ ਤੇਰੀ ਤੂੰ ਮੇਰਾ, ਬਾਜ਼ ਤੇ ਸੁਰਖ਼ੀ ਬਿੰਦੀ ਸਣੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।