ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਿਰਦਾਰ ਹੈ ਜਗਦੀਪ ਸਿੱਧੂ ਦੀ ਪੜਦਾਦੀ ਤੋਂ ਪ੍ਰੇਰਿਤ,ਕਿਹਾ 'ਬੁੱਢੀ ਪਿਸਤੌਲ ਵਰਗੀ ਸੀ'
ਪੰਜਾਬੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ਨਿੱਕਾ ਜ਼ੈਲਦਾਰ ਜਿਸ ਦਾ ਟਰੇਲਰ ਬੀਤੇ ਦਿਨ ਸਾਹਮਣੇ ਆ ਚੁੱਕਿਆ ਹੈ। ਟਰੇਲਰ ਕਾਫੀ ਮਜ਼ੇਦਾਰ ਹੈ ਅਤੇ ਹਰ ਕਿਸੇ ਨੂੰ ਹੱਸਣ ਲਈ ਮਜਬੂਰ ਕਰਦਾ ਹੈ। ਖ਼ਾਸ ਕਰਕੇ ਐਮੀ ਵਿਰਕ ਅਤੇ ਨਿਰਮਲ ਰਿਸ਼ੀ ਦਾ ਕਿਰਦਾਰ ਹਰ ਵਾਰ ਦੀ ਤਰ੍ਹਾਂ ਬਹੁਤ ਪ੍ਰਭਾਵਿਤ ਕਰ ਰਿਹਾ ਹੈ। ਦਾਦੀ ਪੋਤੇ ਫ਼ਿਲਮ 'ਚ ਹਰ ਵਾਰ ਕੁਝ ਨਾ ਕੁਝ ਨਾ ਨਵਾਂ ਲੈ ਕੇ ਆਉਂਦੇ ਹਨ। ਹੁਣ ਫ਼ਿਲਮ ਦੇ ਦੋ ਲੇਖਕਾਂ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਪਲਹੇੜੀ ਵਿੱਚੋਂ ਇੱਕ ਜਗਦੀਪ ਸਿੱਧੂ ਨੇ ਨਿਰਮਲ ਰਿਸ਼ੀ ਵੱਲੋਂ ਨਿਭਾਏ ਜਾ ਰਹੇ ਨਿੱਕੇ ਦੀ ਦਾਦੀ ਦੇ ਕਿਰਦਾਰ ਬਾਰੇ ਵੱਡਾ ਖੁਲਾਸਾ ਕੀਤਾ ਹੈ।
View this post on Instagram
ਉਹਨਾਂ ਦਾ ਕਹਿਣਾ ਹੈ ਕਿ ਇਹ ਕਿਰਦਾਰ ਉਹਨਾਂ ਦੀ ਪੜਦਾਦੀ ਦਲੀਪ ਕੌਰ ਤੋਂ ਪ੍ਰੇਰਿਤ ਹੈ। ਜਗਦੀਪ ਸਿੱਧੂ ਨੇ ਆਪਣੀ ਪੜਦਾਦੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ "ਮੇਰੇ ਪੜਦਾਦੀ ਜੀ ਅਸਲੀ ਦਲੀਪ ਕੌਰ, ਨਿੱਕਾ ਜ਼ੈਲਦਾਰ ਦੀ ਦਾਦੀ ਦਾ ਕਰੈਕਟਰ ਇੰਨ੍ਹਾਂ ਤੋਂ ਪ੍ਰਭਾਵਿਤ ਹੈ, ਇਹ ਨਾ ਕਿਹੋ ਬੇਬੇ ਨੇ ਪਿਸਤੌਲ ਤਾਂ ਪਾਇਆ ਨੀ, ਇਹ ਬੁੱਢੀ ਆਪ ਪਿਸਤੌਲ ਵਰਗੀ ਸੀ, ਬਹੁਤ ਧੰਨਵਾਦ 'ਨਿੱਕਾ ਜ਼ੈਲਦਾਰ 3' ਦੇ ਟਰੇਲਰ ਨੂੰ ਏਨਾ ਪਿਆਰ ਦੇਣ ਲਈ"।
View this post on Instagram
Nikka zaildar 3, trailer coming soon... ???... WAHEGURU JI?
ਨਿੱਕਾ ਜ਼ੈਲਦਾਰ 3 ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੁਝ ਹੀ ਘੰਟਿਆਂ 'ਚ ਯੂ ਟਿਊਬ 'ਤੇ ਟਰੇਲਰ ਨੂੰ 7 ਲੱਖ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ, ਅਤੇ 33 ਹਜ਼ਾਰ ਦੇ ਕਰੀਬ ਲਾਈਕਸ ਵੀ ਹਾਸਿਲ ਹੋ ਚੁੱਕੇ ਹਨ। 20 ਸਤੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਸਰਦਾਰ ਸੋਹੀ ਵਰਗੇ ਹੋਰ ਕਈ ਨਾਮੀ ਚਿਹਰੇ ਨਜ਼ਰ ਆਉਣਗੇ।