ਨਿੰਜਾ ਦੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਰਿਲੀਜ਼ ਡੇਟ ‘ਚ ਬਦਲਾਅ, ਹੁਣ ਇਸ ਡੇਟ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ
ਪੰਜਾਬੀ ਸਿਨੇਮਾ ਦੀ ਵੱਧਦੀ ਲੋਕਪ੍ਰਿਅਤਾ ਇਸ ਗੱਲ ਤੋਂ ਜ਼ਾਹਿਰ ਹੋ ਰਹੀ ਹੈ ਕਿ ਹਰ ਮਹੀਨੇ ਤੇ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਜਿਸਦੇ ਚੱਲਦੇ ਫ਼ਿਲਮਾਂ ਦੀ ਰਿਲੀਜ਼ ਡੇਟਸ ‘ਚ ਬਲਦਾਅ ਕੀਤਾ ਜਾ ਰਿਹਾ ਹੈ। ਇਸ ਕਰਕੇ ਕੁਝ ਫ਼ਿਲਮਾਂ ਦੀ ਤਾਰੀਖ ਬਦਲਾਕੇ ਕੁਝ ਮਹੀਨੇ ਅੱਗੇ ਕੀਤੀਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ਦੀ ਫ਼ਿਲਮਾਂ ਦੀ ਰਿਲੀਜ਼ ਡੇਟ ਦੇ ਬਦਲਾਅ ਤੋਂ ਬਾਅਦ ਹੁਣ ਨਿੰਜਾ ਦੀ ਆਉਣ ਵਾਲੀ ਫ਼ਿਲਮ ਜ਼ਿੰਦਗੀ ਜ਼ਿੰਦਾਬਾਦ ਦੀ ਵੀ ਰਿਲੀਜ਼ ਤਾਰੀਖ ‘ਚ ਬਦਲਾਅ ਕੀਤਾ ਗਿਆ ਹੈ।
View this post on Instagram
ਹੋਰ ਵੇਖੋ:ਜੋਸ਼ ਨਾਲ ਭਰਿਆ ‘ਮਿੱਟੀ- ਵਿਰਾਸਤ ਬੱਬਰਾਂ ਦੀ’ ਦਾ ਟਾਈਟਲ ਟਰੈਕ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜੀਵਨੀ ‘ਤੇ ਬਣੀ ਫ਼ਿਲਮ ਜ਼ਿੰਦਗੀ ਜ਼ਿੰਦਾਬਾਦ ਹੁਣ 2 ਅਗਸਤ ਦੀ ਬਜਾਏ 15 ਨਵੰਬਰ ਨੂੰ ਰਿਲੀਜ਼ ਹੋਵੇਗੀ। ਦਰਸ਼ਕਾਂ ਨੂੰ ਲਗਪਗ ਤਿੰਨ ਮਹੀਨੇ ਦਾ ਲੰਮਾ ਇੰਤਜ਼ਾਰ ਕਰਨਾ ਪਵੇਗਾ।
View this post on Instagram
Zindgizindabaad? @prem.singh.sidhu @mandy.takhar #TeamKarma
ਇਸ ਫ਼ਿਲਮ ਦੇ ਨਾਲ ਪਹਿਲੀ ਵਾਰ ਨਿੰਜਾ ਤੇ ਮੈਂਡੀ ਤੱਖਰ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਪ੍ਰੇਮ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ। ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁੱਖਦੀਪ ਸੁੱਖ, ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ, ਸੈਮਿਉਲ ਜੌਹਨ, ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਪ੍ਰੋਡਿਊਸਰ ਰਿਤਿਕ ਬਾਂਸਲ, ਅਸ਼ੋਕ ਯਾਦਵ, ਮਨਦੀਪ ਸਿੰਘ ਮੰਨਾ, ਅਤੇ ਗੌਰਵ ਮਿੱਤਲ ਹਨ।