ਬਰਮਿੰਘਮ ‘ਚ ਨਿੰਜਾ ਨੇ ਲੋਕ ਸਾਜ਼ ਅਲਗੋਜ਼ੇ ਵਜਾ ਕੇ ਕੀਤਾ ਸਭ ਨੂੰ ਹੈਰਾਨ, ਦੇਖੋ ਵਾਇਰਲ ਵੀਡੀਓ
ਪੰਜਾਬੀ ਗਾਇਕ ਨਿੰਜਾ ਜਿਹੜੇ ਬਹੁਤ ਜਲਦ ਪੰਜਾਬੀ ਫ਼ਿਲਮ ਦੂਰਬੀਨ ਤੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਨਿੰਜਾ ਜਿਹੜੇ ਕਿ ਇੱਕ ਬਿਹਤਰੀਨ ਗਾਇਕ ਨੇ ਪਰ ਇਸ ਤੋਂ ਇਲਾਵਾ ਉਹ ਪੰਜਾਬੀ ਲੋਕ ਸਾਜ਼ਾਂ ਨੂੰ ਵਜਾਉਣ ਚ ਵੀ ਮਾਹਿਰ ਨੇ। ਜੀ ਹਾਂ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
View this post on Instagram
ਹੋਰ ਵੇਖੋ:ਗੁਰੂ ਰੰਧਾਵਾ ਤੇ ਨੁਸਰਤ ਭਰੂਚਾ ਦੀ ਇਸ ਤਸਵੀਰ ਨੇ ਕੁਝ ਹੀ ਮਿੰਟਾਂ ‘ਚ ਪਾਰ ਕੀਤਾ ਲੱਖਾਂ ਦਾ ਅੰਕੜਾ
ਇਸ ਵੀਡੀਓ ‘ਚ ਉਹ ਪੰਜਾਬੀ ਲੋਕ ਸਾਜ਼ ਅਲਗੋਜ਼ੇ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਚ ਉਨ੍ਹਾਂ ਦੇ ਨਾਲ ਕੁਝ ਢੋਲੀ ਵੀ ਨਜ਼ਰ ਆ ਰਹੇ ਹਨ, ਢੋਲੀ ਵਾਲੇ ਤੇ ਨਿੰਜਾ ਦੀ ਜੁਗਲਬੰਦੀ ਨੇ ਸਮਾਂ ਬੰਨ ਕੇ ਰੱਖ ਦਿੱਤਾ। ਦੱਸ ਦਈਏ ਏਨੀਂ ਦਿਨੀਂ ਉਹ ਆਪਣੇ ਪ੍ਰੋਜੈਕਟ ਦੇ ਚੱਲਦੇ ਬਰਮਿੰਘਮ ਪਹੁੰਚੇ ਹੋਏ ਹਨ।
View this post on Instagram
ਜੇ ਗੱਲ ਕਰੀਏ ਉਨ੍ਹਾਂ ਦੇ ਆਉਣ ਵਾਲੀ ਫ਼ਿਲਮਾਂ ਦੀ ਤਾਂ ਦੂਰਬੀਨ ਜੋ ਕਿ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਜ਼ਿੰਦਗੀ ਜ਼ਿੰਦਾਬਾਦ 15 ਨਵੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗੀ।