ਨਿਮਰਤ ਖਹਿਰਾ ਦਾ ਗੀਤ 'ਬਲਿੰਕ' ਹੋਇਆ ਰਿਲੀਜ਼, ਨੀਰੂ ਬਾਜਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਨਿਮਰਤ ਖਹਿਰਾ ਦਾ ਨਵਾਂ ਗੀਤ ‘ਬਲਿੰਕ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੀ ਫੀਚਰਿੰਗ ‘ਚ ਨੀਰੂ ਬਾਜਵਾ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹੋਏ ਨੇ ਅਤੇ ਕੰਪੋਜ਼ਿੰਗ ਵੀ ਉਨ੍ਹਾਂ ਨੇ ਖੁਦ ਕੀਤਾ ਹੈ । ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ । ਬਰੈਂਡ ਬੀ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।
neeru
ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।
ਹੋਰ ਪੜ੍ਹੋ : ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਨੇ ਪਿੰਡਾਂ ਦੀਆਂ ਬੁੜੀਆਂ ਵਾਂਗ ਪਾਈ ਧਮਾਲ
neeru
ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਮੁਟਿਆਰ ਦੇ ਪਿਆਰ ‘ਚ ਪੈ ਚੁੱਕਿਆ ਹੈ ਅਤੇ ਮੁਟਿਆਰ ਵੀ ਉਸ ਗੱਭਰੂ ਦੇ ਪਿਆਰ ਨੂੰ ਹਰ ਕਿਸੇ ਤੋਂ ਲੁਕੋ ਕੇ ਰੱਖਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਹਿੱਟ ਗੀਤ ਦੇ ਚੁੱਕੇ ਹਨ ।
neeru
ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਲਹਿੰਗਾ’, ‘ਬੱਦਲਾਂ ਦੇ ਕਾਲਜੇ’ ਸਣੇ ਕਈ ਗੀਤ ਦਿੱਤੇ ਹਨ । ਇਸ ਦੇ ਨਾਲ ਹੀ ਜਲਦ ਹੀ ਉਹ ਇੱਕ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਜ਼ਰ ਆਉਣਗੇ । ਜਿਸ ਦੀ ਸ਼ੂਟਿੰਗ ‘ਚ ਉਹ ਰੁੱਝੇ ਹੋਏ ਨੇ ।
View this post on Instagram