
ਕਾਨੂੰਗੋ ਵੱਡਾ ਹੈ ਕਿ ਪਟਵਾਰੀ ਇਹ ਰੌਲਾ ਪਿਆ ਹੈ ਪੂਰੇ ਪਿੰਡ ਦੇ ਵਿੱਚ । ਪਰ ਪਿੰਡ ਵਾਲੇ ਵੀ ਇਹ ਫੈਸਲਾ ਨਹੀਂ ਕਰ ਸਕੇ ,ਕਿ ਪਟਵਾਰੀ ਵੱਡਾ ਹੈ ਜਾਂ ਫਿਰ ਕਾਨੂੰਨਗੋ । ਇਸ ਲਈ ਹੁਣ ਇਹ ਫੈਸਲਾ ਹੋਵੇਗਾ ਪੰਜ ਅਕਤੂਬਰ ਨੂੰ ।ਇਹ ਫੈਸਲਾ ਜਾਨਣ ਲਈ ਤੁਹਾਨੂੰ ਵੀ ਪੰਜ ਅਕਤੂਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ । ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ।
ਹੋਰ ਵੇਖੋ : ‘ਰਾਣੀਹਾਰ’ ਦੇ ਨਾਲ ਲੋਕ ਜਤਾ ਰਹੇ ਆਪਸ ‘ਚ ਪਿਆਰ ,ਨਿਮਰਤ ਖਹਿਰਾ ਨੇ ਸਾਂਝਾ ਕੀਤਾ ਵੀਡਿਓ
https://www.instagram.com/p/BoYOAgMD3Ot/?hl=en&taken-by=nimratkhairaofficial
ਇਸ ਵੀਡਿਓ 'ਚ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਉਨ੍ਹਾਂ ਦੇ ਫਿਲਮ ਦੇ ਡਾਇਲਾਗ ਬੋਲਦੀ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੀ ਇਸ ਪ੍ਰਸ਼ੰਸਕ ਨੇ ਇਸ ਦਾ ਫੈਸਲਾ ਪੰਜ ਤਰੀਕ 'ਤੇ ਛੱਡਦਿਆਂ ਕਿਹਾ ਕਿ ਇਹ ਫੈਸਲਾ ਉਹ ਪੰਜ ਅਕਤੂਬਰ ਨੂੰ ਹੀ ਵੇਖ ਲੈਣ ।ਕਿਉਂਕਿ ਪੰਜ ਅਕਤੂਬਰ ਨੂੰ ਫਿਲਮ 'ਅਫਸਰ' ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਲੈ ਕੇ ਜਿੱਥੇ ਫਿਲਮ ਦੀ ਸਟਾਰਕਾਸਟ ਕਾਫੀ ਉਤਸ਼ਾਹਿਤ ਹੈ ,ਉੱਥੇ ਹੀ ਫਿਲਮ ਦੇ ਕਲਾਕਾਰਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਇਹ ਫਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ । ਹੁਣ ਇਹ ਫਿਲਮ ਦਰਸ਼ਕਾਂ ਦੀ ਉਮੀਦਾਂ 'ਤੇ ਕਿੰਨਾ ਖਰ੍ਹਾ ਉਤਰਦੀ ਹੈ ਇਹ ਤਾਂ ਫਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ । ਪਰ ਉਸ ਤੋਂ ਪਹਿਲਾਂ ਹੀ ਇਹ ਫਿਲਮ ਦੇ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਨੇ । ਇਸ ਫਿਲਮ 'ਚ ਨਿਮਰਤ ਖਹਿਰਾ ਅਤੇ ਤਰਸੇਮ ਜੱਸੜ ਆਪਣੀ ਅਦਾਕਾਰੀ ਰਾਹੀਂ ਲੋਕਾਂ ਦਾ ਦਿਲ ਪਰਚਾਉਣਗੇ ।