Nikki Tamboli: ਖੂਬਸੂਰਤ ਸਾੜ੍ਹੀ ਤੇ ਗਹਿਣੀਆਂ ਨਾਲ ਸਜੀ ਨਜ਼ਰ ਆਈ ਨਿੱਕੀ ਤੰਬੋਲੀ, ਅਦਾਕਾਰਾ ਦੇ ਟ੍ਰੈਡੀਸ਼ਨਲ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

Nikki Tamboli traditional look: ਨਿੱਕੀ ਤੰਬੋਲੀ ਬਾਲੀਵੁੱਡ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ। ਬਿੱਗ ਬੌਸ ਫੇਮ ਅਦਾਕਾਰਾ ਨਿੱਕੀ ਤੰਬੋਲੀ ਜ਼ਿਆਦਾਤਰ ਸਾਊਥ ਫ਼ਿਲਮਾਂ ਵਿੱਚ ਕੰਮ ਕਰਦੀ ਹੋਈ ਵਿਖਾਈ ਦਿੰਦੀ ਹੈ। ਹਾਲ ਹੀ ਵਿੱਚ ਨਿੱਕੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
image source: Instagram
ਨਿੱਕੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ 'ਚਿਕਤੀ ਗਾਦਿਲੋ ਚਿਥਾਕੋਟੁਡੂ' ਨਾਲ ਕੀਤੀ ਸੀ। ਹਾਲਾਂਕਿ, ਉਸ ਨੂੰ ਬਿੱਗ ਬੌਸ 14 ਤੋਂ ਪ੍ਰਸਿੱਧੀ ਮਿਲੀ ਅਤੇ ਇਸ ਸ਼ੋਅ ਤੋਂ ਬਾਅਦ ਉਹ ਹਮੇਸ਼ਾ ਕਿਸੇ ਨਾ ਕਿਸੇ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ।
ਦੱਸ ਦਈਏ ਕਿ ਨਿੱਕੀ ਅਕਸਰ ਆਪਣੀ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਹਾਲ ਹੀ ਵਿੱਚ ਨਿੱਕੀ ਤੰਬੋਲੀ ਦੀਆਂ ਕੁਝ ਟੈਡ੍ਰੀਸ਼ਨਲ ਲੁੱਕ ਦੀਆਂ ਤਸਵੀਰਾਂ ਨੇ ਸਭ ਦਾ ਧਿਆਨ ਖਿੱਚਿਆ ਹੈ। ਦਰਅਸਲ ਹਾਲ ਹੀ ਵਿੱਚ ਨਿੱਕੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
image source: Instagram
ਆਮ ਤੌਰ 'ਤੇ ਨਿੱਕੀ ਵੈਸਟਰਨ ਲੁੱਕ 'ਚ ਹੌਟ ਫੋਟੋਸ਼ੂਟ ਸ਼ੇਅਰ ਕਰਦੀ ਹੈ ਪਰ ਇਸ ਵਾਰ ਨਿੱਕੀ ਨੇ ਰਵਾਇਤੀ ਲੁੱਕ ਵਿੱਚ ਆਪਣੀ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਿੱਕੀ ਨੇ ਇੱਕ ਹਲਕੇ ਰੰਗ ਦੀ ਜ਼ਰੀਦਾਰ ਬਾਰਡਰ ਵਾਲੀ ਕਾਂਜੀਵਰਮ ਸਾੜ੍ਹੀ ਪਹਿਨੀ ਹੋਈ ਹੈ, ਇਸ ਦੇ ਨਾਲ ਹੀ ਉਸ ਨੇ ਗੂੜੇ ਮਹਿਰੂਨ ਦੇ ਬਲਾਊਜ਼ ਤੇ ਹੈਵੀ ਗੋਲਡਨ ਨੈਕਲਸ ਤੇ ਈਅਰਰਿੰਗਸ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਹਾਲਾਂਕਿ ਇਲ ਦੌਰਾਨ ਨਿੱਕੀ ਨੇ ਬੇਹੱਦ ਨੈਚੂਰਲ ਲੁੱਕ ਵਾਲਾ ਮੇਅਕਪ ਕੀਤਾ ਹੈ। ਅਦਾਕਾਰ ਆਪਣੇ ਇਸ ਟ੍ਰੈਡੀਸ਼ਨਲ ਲੁੱਕ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
image source: Instagram
ਹੋਰ ਪੜ੍ਹੋ: 'Kali Jotta' OTT: ਜਾਣੋ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫ਼ਿਲਮ?
ਫੈਨਜ਼ ਅਦਾਕਾਰਾ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਅਦਾਕਾਰਾ ਦੀਆਂ ਤਸਵੀਰਾਂ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਕੁਝ ਯੂਜ਼ਰਸ ਅਦਾਕਾਰਾ ਨੂੰ ਡੀਪ ਨੈੱਕ ਬਲਾਊਜ਼ ਪਹਿਨਣ ਲਈ ਟ੍ਰੋਲ ਵੀ ਕਰ ਰਹੇ ਹਨ।
View this post on Instagram