ਨਿੱਕੀ ਤੰਬੋਲੀ ਨੇ ਖਰੀਦੀ ਨਵੀਂ Mercedes Benz ਕਾਰ, ਲੱਖਾਂ ਦੀ ਕੀਮਤ ਵਾਲੀ ਇਸ ਕਾਰ ਦੀਆਂ ਦੇਖੋ ਤਸਵੀਰਾਂ

Nikki Tamboli buys new Mercedes Benz GLE : ਅਦਾਕਾਰਾ ਨਿੱਕੀ ਤੰਬੋਲੀ ਜੋ ਕਿ ਆਪਣੀ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਨਿੱਕੀ ਤੰਬੋਲੀ ਨੇ ਨਵੀਂ ਕਾਰ ਖਰੀਦ ਲਈ ਹੈ । ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਪਾ ਕੇ ਦਿੱਤੀ ਹੈ। ਨਿੱਕ ਨੇ ਆਪਣੀ ਨਵੀਂ ਕਾਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਹਨ।
ਹੋਰ ਪੜ੍ਹੋ : ਮਿਸ ਪੂਜਾ ਆਪਣੇ ਪੁੱਤਰ ਨਾਲ ਖੇਡਦੀ ਆਈ ਨਜ਼ਰ, ਮਾਂ-ਪੁੱਤ ਦਾ ਇਹ ਕਿਊਟ ਅੰਦਾਜ਼ ਸਭ ਨੂੰ ਆ ਰਿਹਾ ਹੈ ਖੂਬ ਪਸੰਦ
ਅਦਾਕਾਰਾ ਨੇ ਇੱਕ ਨਵੀਂ ਲਗਜ਼ਰੀ ਮਰਸਡੀਜ਼ ਬੈਂਜ਼ GLE ਖਰੀਦੀ ਹੈ। ਨਿੱਕੀ ਆਪਣੀ ਜ਼ਿੰਦਗੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਬਹੁਤ ਖੁਸ਼ ਹੈ । ਅਦਾਕਾਰਾ ਨੇ ਸਫੇਦ ਰੰਗ ਦੀ ਮਰਸੀਡੀਜ਼ ਖਰੀਦੀ ਹੈ, ਜੋ ਕਿ ਬਹੁਤ ਖ਼ੂਬਸੂਰਤ ਹੈ। ਦੱਸ ਦਈਏ ਇਸ ਚਮਕਦੀ ਹੋਈ ਲਗਜ਼ਰੀ ਕਾਰ ਦੀ ਕੀਮਤ ਵੀ ਲੱਖਾਂ 'ਚ ਹੈ।
ਨਿੱਕੀ ਤੰਬੋਲੀ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ। ਉਨ੍ਹਾਂ ਨੇ ਕਾਰ ਦੀ ਪੂਜਾ ਕੀਤੀ ਅਤੇ ਨਾਲ ਹੀ ਕੇਕ ਵੀ ਕੱਟਿਆ।
ਇਸ ਦੌਰਾਨ ਅਦਾਕਾਰਾ ਦੇ ਪਿਤਾ ਉਸ ਦੇ ਨਾਲ ਨਜ਼ਰ ਆ ਰਹੇ ਹਨ। ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਨਿੱਕੀ ਨੇ ਪਾਪਾ ਲਈ ਕੈਪਸ਼ਨ 'ਚ ਲਿਖਿਆ, 'ਮੈਨੂੰ ਹਮੇਸ਼ਾ ਛੂਹਣ ਲਈ, ਮੈਨੂੰ ਕਦੇ ਡਿੱਗਣ ਨਾ ਦੇਣ ਲਈ ਮੈਂ ਹਮੇਸ਼ਾ ਤੁਹਾਡੀ ਸ਼ੁਕਰਗੁਜ਼ਾਰ ਰਹਾਂਗੀ ਅਤੇ ਮੈਂ ਹਮੇਸ਼ਾ ਤੁਹਾਡੀ ਛੋਟੀ ਬੱਚੀ ਰਹਾਂਗੀ।' ਇਸ ਪੋਸਟ ਉੱਤੇ ਕਾਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਨਿੱਕੀ ਨੂੰ ਨਵੀਂ ਕਾਰ ਦੀਆਂ ਵਧਾਈਆਂ ਦੇ ਰਹੇ ਹਨ।
ਜ਼ਿਕਰਯੋਗ ਹੈ ਨਿੱਕੀ ਤੰਬੋਲੀ ਦੁਆਰਾ ਖਰੀਦੀ ਗਈ ਕਾਰ ਮਰਸਡੀਜ਼ ਬੈਂਜ਼ GLE ਦੀ ਲਗਪਗ ਕੀਮਤ 86 ਲੱਖ ਰੁਪਏ ਹੈ।
Image Source: Instagram
ਨਿੱਕੀ ਤੰਬੋਲੀ ਤਮਿਲ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਅਦਾਕਾਰਾ ਬਿੱਗ ਬੌਸ 14 ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਿੱਕੀ ਤੰਬੋਲੀ ਸਲਮਾਨ ਖਾਨ ਦੇ ਰਿਆਲਿਟੀ ਸ਼ੋਅ ਤੋਂ ਲਾਈਮਲਾਈਟ ਵਿੱਚ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ 'ਖਤਰੋਂ ਕੇ ਖਿਲਾੜੀ' ਦੇ ਸੀਜ਼ਨ 11 'ਚ ਵੀ ਹਿੱਸਾ ਲਿਆ ਸੀ। ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਵੀ ਅਦਾਕਾਰੀ ਕਰ ਚੁੱਕੀ ਹੈ।
View this post on Instagram