‘ਨਿੱਕਾ ਜ਼ੈਲਦਾਰ 3’ ਦਾ ਪਹਿਲਾ ਗੀਤ ‘Announcement’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਲਓ ਜੀ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੀ ਫ਼ਿਲਮ ਨਿੱਕਾ ਜ਼ੈਲਦਾਰ ਜਿਸਦਾ ਤੀਜਾ ਭਾਗ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਿਹਾ ਹੈ। ਹਾਲ ਹੀ ਫ਼ਿਲਮ ਦਾ ਹਾਸਿਆਂ ਦੇ ਰੰਗਾਂ ਦੇ ਨਾਲ ਭਰਿਆ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਹੈ। ਟਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗਾਣਾ ਅਨਾਉਸਮੈਂਟ ਰਿਲੀਜ਼ ਗਿਆ ਹੈ। ਇਹ ਗਾਣਾ ਨੱਚਣ ਟੱਪਣ ਵਾਲਾ ਹੈ ਜਿਸ ਨੂੰ ਨਿੱਕਾ ਯਾਨੀ ਕਿ ਐਮੀ ਵਿਰਕ ਨੇ ਹੀ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:
ਗਾਣੇ ਦੇ ਬੋਲ ਕਪਤਾਨ ਦੀ ਕਲਮ ‘ਚੋਂ ਨਿਕਲੇ ਨੇ ਤੇ ਕੰਪੋਜ਼ ਗੁਰਮੀਤ ਸਿੰਘ ਨੇ ਕੀਤਾ ਹੈ। ਗਾਣੇ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ਜਿਸਦੇ ਚੱਲਦੇ ਗਾਣਾ ਟਰੈਂਡਿੰਗ ਚ ਛਾਇਆ ਹੋਇਆ ਹੈ। ਇਸ ਗਾਣੇ ਨੂੰ ਐਮੀ ਵਿਰਕ ਤੇ ਵਾਮਿਕਾ ਗੱਬੀ ਉੱਤੇ ਫਿਲਮਾਇਆ ਗਿਆ ਹੈ। ਇਸ ਤੋਂ ਇਲਾਵਾ ਗਾਣੇ ਦੀ ਵੀਡੀਓ ‘ਚ ਫ਼ਿਲਮ ਦੇ ਬਾਕੀ ਕਿਰਦਾਰ ਵੀ ਨਜ਼ਰ ਆ ਰਹੇ ਹਨ।
View this post on Instagram
Yesss yesss, kal nu LOSMANT GAAANA ?.. WAHEGURU SUKH RAKHAN ?
ਸਿਮਰਜੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਨਿੱਕਾ ਜ਼ੈਲਦਾਰ 3 ‘ਚ ਕਈ ਨਾਮੀ ਚਿਹਰੇ ਜਿਵੇਂ ਨਿਰਮਲ ਰਿਸ਼ੀ, ਸਰਦਾਰ ਸੋਹੀ, ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਵੱਡਾ ਗਰੇਵਾਲ ਵਰਗੇ ਹੋਰ ਕਲਾਕਾਰ ਨਜ਼ਰ ਆਉਣਗੇ। ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵੱਲੋਂ ਫ਼ਿਲਮ ਦਾ ਸਕਰੀਨਪਲੇਅ, ਡਾਇਲੌਗ ਅਤੇ ਕਹਾਣੀ ਲਿਖੀ ਗਈ ਹੈ। ਪਿਆਰ, ਕਾਮੇਡੀ ਤੇ ਫੈਮਿਲੀ ਡਰਾਮੇ ਵਾਲੀ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ।