ਇੱਕ ਵਾਰ ਫਿਰ ਢਿੱਡੀ ਪੀੜਾਂ ਪਾਉਣ ਆ ਰਿਹੇ ਨੇ ਐਮੀ ਵਿਰਕ, ਨਿੱਕਾ ਜ਼ੈਲਦਾਰ 3 ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
ਨਿੱਕਾ ਜ਼ੈਲਦਾਰ ਹਿੱਟ ਪੰਜਾਬੀ ਫ਼ਿਲਮਾਂ ਦੀ ਲੜੀ ਦਾ ਹੁਣ ਤੀਜਾ ਭਾਗ ਹਾਸਿਆਂ ਦੀ ਪਿਟਾਰੀ ਲੈ ਕੇ ਆ ਰਿਹਾ ਹੈ। ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ 3 ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦੇਖ ਹਰ ਕੋਈ ਹੱਸ ਹੱਸ ਲੋਟ ਪੋਟ ਹੋਣ ਵਾਲਾ ਹੈ। ਟਰੇਲਰ ਬਾਰੇ ਗੱਲ ਕਰੀਏ ਤਾਂ ਵਾਮੀਕਾ ਗੱਬੀ, ਐਮੀ ਵਿਰਕ ਅਤੇ ਨਿਰਮਲ ਰਿਸ਼ੀ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਨਿੱਕੇ ਦਾ ਪਿਤਾ ਦਾ ਰੋਲ ਇਸ ਵਾਰ ਵੀ ਸਰਦਾਰ ਸੋਹੀ ਵੱਲੋਂ ਨਿਭਾਇਆ ਜਾ ਰਿਹਾ ਹੈ ਜਿਹੜੇ ਕਾਫੀ ਸਖ਼ਤ ਸੁਭਾਅ ਦੇ ਹਨ ਪਰ ਉਹਨਾਂ ਦੀ ਮੌਤ ਹੋ ਜਾਂਦੀ ਹੈ।
ਮੌਤ ਤੋਂ ਇੰਝ ਜਾਪ ਰਿਹਾ ਹੈ ਕਿ ਪਿਤਾ ਦੀ ਆਤਮਾ ਐਮੀ ਵਿਰਕ 'ਚ ਆ ਜਾਂਦੀ ਹੈ ਅਤੇ ਸਾਰਾ ਟੱਬਰ ਉਸ ਦੇ ਇਲਾਜ 'ਚ ਭੱਜ ਨੱਠ ਕਰ ਰਿਹਾ ਹੈ ਜਿਸ ਦੌਰਾਨ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਹੜੀਆਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਦੇਣਗੀਆਂ। ਹੁਣ ਨਿੱਕਾ ਕੀ ਖੇਡ ਖੇਡ ਰਿਹਾ ਹੈ ਇਹ ਤਾਂ 20 ਸਤੰਬਰ ਨੂੰ ਸਿਨੇਮਾ ਘਰਾਂ 'ਚ ਹੀ ਦੇਖਣ ਨੂੰ ਮਿਲਣ ਵਾਲਾ ਹੈ।
ਹੋਰ ਵੇਖੋ : ਹੋ ਜਾਓ ਤਿਆਰ , ਇਹਨਾਂ ਪੰਜਾਬੀ ਫ਼ਿਲਮਾਂ ਦੇ ਆ ਰਹੇ ਹਨ ਅਗਲੇ ਭਾਗ
View this post on Instagram
Nikka zaildar 3, trailer coming soon... ???... WAHEGURU JI?
ਸਿਮਰਜੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਨਿੱਕਾ ਜ਼ੈਲਦਾਰ 3 ‘ਚ ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਵੱਡਾ ਗਰੇਵਾਲ ਵਰਗੇ ਹੋਰ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵੱਲੋਂ ਫ਼ਿਲਮ ਦਾ ਸਕਰੀਨਪਲੇਅ, ਡਾਇਲੌਗ ਅਤੇ ਕਹਾਣੀ ਸਿਰਜੀ ਗਈ ਹੈ।
2016 ‘ਚ ਨਿੱਕਾ ਜ਼ੈਲਦਾਰ ਫ਼ਿਲਮ ਦਾ ਪਹਿਲਾ ਭਾਗ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਫਿਰ 2017 ‘ਚ ਨਿੱਕਾ ਜ਼ੈਲਦਾਰ 2 ਨੂੰ ਪਹਿਲੀ ਫ਼ਿਲਮ ਨਾਲੋਂ ਵੀ ਵੱਧ ਪਿਆਰ ਮਿਲਿਆ। ਹੁਣ ਦੋਨਾਂ ਫ਼ਿਲਮਾਂ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਦਾ ਤੀਜਾ ਭਾਗ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।