‘ਨਿੱਕਾ ਜ਼ੈਲਦਾਰ’ ਬਣੀ ਪਹਿਲੀ ਪੰਜਾਬੀ ਫਿਲਮ ਜਿਸ ਦਾ ਬਣ ਰਿਹਾ ਹੈ ਤੀਜਾ ਭਾਗ, ਦੇਖੋ ਤਸਵੀਰਾਂ

By  Lajwinder kaur February 7th 2019 11:42 AM

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਜੋ ਕਿ ਇੱਕ ਫੇਰ ਤੋਂ ‘ਨਿੱਕਾ ਜ਼ੈਲਦਾਰ’ ਦੇ ਤੀਜੇ ਸੀਕੁਅਲ ‘ਚ ਨਜ਼ਰ ਆਉਣਗੇ। ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੋਂ ਸ਼ੂਟ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ।

 

View this post on Instagram

 

NIKKA ZAILDAR 3.... simer bhaji @jagdeepsidhu3 kaaku bai, viacom picture...

A post shared by Ammy Virk ( ਐਮੀ ਵਿਰਕ ) (@ammyvirk) on Feb 2, 2019 at 3:25am PST

ਹੋਰ ਵੇਖੋ: ਅਸ਼ਕੇ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨੇ ਕੀਤੀ ਡਾ.ਗੁਲਾਟੀ ਦੀ ਤਾਰੀਫ

ਦੱਸ ਦਈਏ ਬਾਲੀਵੁੱਡ ਦੀਆਂ ਤਾਂ ਕਈ ਫਿਲਮਾਂ ਦਾ ਸੀਕੁਅਲ ਬਣ ਚੁੱਕਿਆ ਹੈ ਪਰ ਪੰਜਾਬੀ ਫਿਲਮ ਇੰਡਸਟਰੀ ਦੀ ਅਜਿਹੀ ਪਹਿਲੀ ਫ਼ਿਲਮ ਹੋਵੇਗੀ ਜਿਸ ਦਾ ਤੀਜਾ ਭਾਗ ਬਣ ਰਿਹਾ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਦੀ ਫਿਲਮ ‘ਨਿੱਕਾ ਜ਼ੈਲਦਾਰ’ ਸਾਲ 2016 ‘ਚ ਰਿਲੀਜ਼ ਹੋਈ ਸੀ। ਇਸ ਵਿੱਚ ਮੁੱਖ ਕਿਰਦਾਰ ਵਜੋਂ ਐਮੀ ਵਿਰਕ ਤੇ ਸੋਨਮ ਬਾਜਵਾ ਨਜ਼ਰ ਆਏ ਸਨ, ਤੇ ਇਹਨਾਂ ਦੀ ਜੋੜੀ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਿਸ ਦੇ ਚੱਲਦੇ 2017 ‘ਚ ਇਸ ਫਿਲਮ ਦਾ ਦੂਜਾ ਸੀਕੁਅਲ ਬਣਾਇਆ ਗਿਆ। ਨਿੱਕਾ ਜ਼ੈਲਦਾਰ ਫਿਲਮ ਦੇ ਦੋਵੇਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ।

 

View this post on Instagram

 

A post shared by Ammy Virk ( ਐਮੀ ਵਿਰਕ ) (@ammyvirk) on Feb 6, 2019 at 7:03am PST

ਹਰ ਵਾਰ ਦੀ ਤਰ੍ਹਾਂ ਐਮੀ ਵਿਰਕ ਮੁੱਖ ਕਿਰਦਾਰ ‘ਚ ਤੇ ਅਦਾਕਾਰਾ ਵਾਮਿਕਾ ਗੱਬੀ ਨਾਇਕਾ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਪਰ ਇਸ ਵਾਰ ਸੋਨਮ ਬਾਜਵਾ ਇਸ ਫਿਲਮ ‘ਚ ਨਜ਼ਰ ਨਹੀਂ ਆਉਣਗੇ। ‘ਨਿੱਕਾ ਜ਼ੈਲਦਾਰ-3’ ‘ਪਟਿਆਲਾ ਮੋਸ਼ਨ ਪਿਕਚਰਸ’ ਦੇ ਬਾਨੀ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਅਗਵਾਈ ‘ਚ ਬਣਾਈ ਜਾ ਰਹੀ।

Related Post