ਪਹਿਲੇ ਹਫ਼ਤੇ 'ਨਿੱਕਾ ਜ਼ੈਲਦਾਰ 3' ਨੇ ਕੀਤੀ ਸ਼ਾਨਦਾਰ ਕਮਾਈ, ਬਣੀ ਐਮੀ ਵਿਰਕ ਦੀ ਦੂਜੀ ਸਭ ਤੋਂ ਵੱਡੀ ਫ਼ਿਲਮ
20 ਸਤੰਬਰ ਨੂੰ ਰਿਲੀਜ਼ ਹੋਈ ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ 3 ਜਿਹੜੀ ਟਿਕਟ ਖਿੜਕੀ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਹੀ 1.30 ਕਰੋੜ ਦੀ ਕਮਾਈ ਕਰ ਸਾਲ ਦੀਆਂ ਸਭ ਤੋਂ ਵੱਧ ਓਪਨਿੰਗ ਵਾਲੀਆਂ ਫ਼ਿਲਮਾਂ 'ਚ 2 ਸਥਾਨ ਹਾਸਿਲ ਕੀਤਾ ਹੈ। ਹੁਣ ਫ਼ਿਲਮ ਦੇ ਪਹਿਲੇ ਹਫ਼ਤੇ ਦੇ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਿਕ ਨਿੱਕਾ ਜ਼ੈਲਦਾਰ 3 ਨੇ ਆਪਣੇ ਪਹਿਲੇ ਵੀਕਐਂਡ 'ਤੇ 5.65 ਕਰੋੜ ਦੀ ਸ਼ਾਨਦਾਰ ਕਮਾਈ ਕਰ ਪੰਜਾਬੀ ਫ਼ਿਲਮਾਂ 'ਚ 10 ਵੇਂ ਸਥਾਨ 'ਤੇ ਸਭ ਤੋਂ ਵੱਧ ਕਮਾਈ ਕਰਨ ਵਲਾਈਆਂ ਫ਼ਿਲਮਾਂ 'ਚ ਸਥਾਨ ਬਣਾਇਆ ਹੈ। ਜੇਕਰ ਓਵਰਸੀਜ਼ ਦੀ ਗੱਲ ਕਰੀਏ ਤਾਂ ਫ਼ਿਲਮ ਨੇ 3.80 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ ਨਿੱਕਾ ਜ਼ੈਲਦਾਰ 3 ਹੁਣ ਤੱਕ ਪੂਰੀ ਦੁਨੀਆਂ 'ਚੋਂ 9.45 ਕਰੋੜ ਦੀ ਕਮਾਈ ਕਰ ਚੁੱਕੀ ਹੈ।
View this post on Instagram
ਦੱਸ ਦਈਏ ਇਹ ਪਿਛਲੇ ਸਾਲ ਆਈ ਐਮੀ ਵਿਰਕ ਦੀ ਫ਼ਿਲਮ ਕਿਸਮਤ ਤੋਂ ਬਾਅਦ ਹੁਣ ਦੂਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਪੰਜਾਬੀ ਫ਼ਿਲਮ ਬਣ ਚੁੱਕੀ ਹੈ। ਜੇਕਰ ਗੱਲ ਕਰੀਏ ਸਭ ਤੋਂ ਵੱਡੀ ਓਪਨਿੰਗ ਵਾਲੀਆਂ ਪੰਜਾਬੀ ਫ਼ਿਲਮਾਂ ਦੀ ਤਾਂ ਸਭ ਤੋਂ ਮੂਹਰਲਾ ਸਥਾਨ ਹਾਸਿਲ ਕੀਤਾ ਹੈ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਟਾਰਰ ਫ਼ਿਲਮ ਛੜਾ ਨੇ ਜਿਹੜੀ ਕਿ 2019 ਦੀ ਵੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਹੈ।
ਛੜਾ ਨੇ ਪਹਿਲੇ ਹਫ਼ਤੇ 10.89 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਸੀ। ਦੂਜੇ ਸਥਾਨ 'ਤੇ ਹੈ ਗਿੱਪੀ ਗਰੇਵਾਲ ਦੀ ਫ਼ਿਲਮ ਕੈਰੀ ਆਨ ਜੱਟਾ 2 ਜਿਸ ਨੇ 10.52 ਕਰੋੜ ਦੀ ਕਮਾਈ ਕੀਤੀ। ਤੀਜੇ ਨੰਬਰ 'ਤੇ ਹੈ ਸਰਦਾਰ ਜੀ 2 ਜਿਸ ਨੇ 8.35 ਕਰੋੜ ਦੀ ਕਮਾਈ ਕੀਤੀ। ਚੌਥਾ ਸਥਾਨ ਹੈ ਇਸੇ ਫ਼ਿਲਮ ਦੇ ਪਹਿਲੇ ਭਾਗ ਯਾਨੀ ਸਰਦਾਰ ਜੀ ਦਾ ਜਿਸ ਨੇ 7.56 ਕਰੋੜ ਦੀ ਓਪਨਿੰਗ ਪਹਿਲੇ ਹਫ਼ਤੇ ਲਗਾਈ ਸੀ।
View this post on Instagram
ਪੰਜਵੇਂ ਨੰਬਰ 'ਤੇ ਫ਼ਿਲਮ ਮੰਜੇ ਬਿਸਤਰੇ ਹੈ ਜਿਸ ਨੇ 6.71 ਕਰੋੜ ਪਹਿਲੇ ਵੀਕਐਂਡ 'ਤੇ ਕਮਾਏ ਸਨ। ਐਮੀ ਵਿਰਕ ਦੀ ਫ਼ਿਲਮ 'ਕਿਸਮਤ' 6.28 ਕਰੋੜ ਦੀ ਪਹਿਲੇ ਹਫ਼ਤੇ 'ਚ ਕਮਾਈ ਕਰਕੇ ਛੇਵੇਂ ਸਥਾਨ 'ਤੇ ਵਿਰਾਜਮਾਨ ਹੈ। ਸੱਤਵੇਂ ਸਥਾਨ ਹੈ 6.10 ਕਰੋੜ ਦੀ ਕਮਾਈ ਕਰ ਫ਼ਿਲਮ 'ਅੰਬਰਸਰੀਆ' ਹੈ। ਸੁੱਪਰ ਸਿੰਘ ਫ਼ਿਲਮ 6.3 ਕਰੋੜ ਦੀ ਪਹਿਲੇ ਹਫ਼ਤੇ 'ਚ ਕਮਾਈ ਕਰਕੇ ਅੱਠਵੇਂ ਸਥਾਨ 'ਤੇ ਹੈ। ਨੌਵੇਂ ਨੰਬਰ 'ਤੇ ਜਗ੍ਹਾ ਬਣਾਈ ਹੈ ਫ਼ਿਲਮ 'ਮਰ ਗਏ ਓਏ ਲੋਕੋ' ਨੇ ਜਿਸ ਨੇ 5.90 ਕਰੋੜ ਦੀ ਕਮਾਈ ਕੀਤੀ ਸੀ। ਦੱਸਵੇਂ ਸਥਾਨ 'ਤੇ ਹੈ ਐਮੀ ਵਿਰਕ ਤੇ ਵਾਮੀਕਾ ਗੱਬੀ ਦੀ ਫ਼ਿਲਮ ਨਿੱਕਾ ਜ਼ੈਲਦਾਰ 3 ਜਿਸ ਦੀ ਸ਼ਾਨਦਾਰ ਕਮਾਈ ਜਾਰੀ ਹੈ।