ਇਸ ਵਾਰ ਪੀਟੀਸੀ ਬਾਕਸ ਆਫਿਸ ਤੇ ਪੰਜਾਬੀ ਫਿਲਮ 'ਰੰਜਿਸ਼' ਦਿਖਾਈ ਜਾ ਰਹੀ ਜਾ ਰਹੀ ਹੈ । 2 ਨਵੰਬਰ ਰਾਤ ਦੇ 8.00 ਵਜੇ ਦਿਖਾਈ ਜਾਣ ਵਾਲੀ ਇਸ ਫਿਲਮ ਵਿੱਚ ਪਿਆਰ ਅਤੇ ਟਕਰਾਅ ਨੂੰ ਦਿਖਾਇਆ ਗਿਆ ਹੈ । ਇਸ ਫਿਲਮ ਦੀ ਕਹਾਣੀ ਹਰਜੋਤ ਨਾਂ ਦੇ ਕਰੈਕਟਰ ਦੇ ਆਲੇ ਦੁਆਲੇ ਘੁੰਮਦੀ ਹੈ ।
ਹੋਰ ਵੇਖੋ :ਲੁਧਿਆਣੇ ਬਣਦੇ ਧਾਗੇ ਅਤੇ ਤਾਣੇ ਚੰਡੀਗੜ੍ਹੋ ਉੱਠਦੇ ਵਰੋਲੇ ਪਿਆਰ ਦੇ’ ਵੇਖੋ ਕਿਵੇਂ
‘Ranjish’
ਹਰਜੋਤ ਉਹ ਮਾਂ ਹੈ ਜਿਹੜੀ ਇਕੱਲੀ ਰਹਿੰਦੀ ਹੈ, ਉਸ ਦਾ ਘਰਵਾਲਾ ਉਸ ਨੂੰ ਛੱਡ ਦਿੰਦਾ ਹੈ ਪਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੇ ਉਸ ਦੀ ਧੀ ਨੂੰ ਰਹਿਣ ਲਈ ਇੱਕ ਜਗ੍ਹਾ ਦੇ ਦਿੰਦੇ ਹਨ ਤਾਂ ਜੋ ਹਰਜੋਤ ਆਪਣੇ ਘਰ ਵਾਲੇ ਦੀ ਜਾਇਦਾਦ ਵਿੱਚੋਂ ਹਿੱਸਾ ਨਾ ਮੰਗੇ । ਉਸ ਦਾ ਘਰ ਵਾਲਾ ਉਸ ਨੂੰ ਗੁਜ਼ਾਰੇ ਲਈ ਕੁਝ ਪੈਸੇ ਵੀ ਦਿੰਦਾ ਹੈ ।ਇਸ ਸਭ ਤੋਂ ਬਾਅਦ ਹਰਜੋਤ ਦਾ ਇੱਕ ਮਕਸਦ ਰਹਿ ਜਾਂਦਾ ਹੈ , ਉਹ ਇਹ ਕਿ ਉਹ ਆਪਣੀ ਧੀ ਮੇਹਰ ਨੂੰ ਹਰ ਖੁਸ਼ੀ ਦੇਵੇ । ਹਰਜੋਤ ਵਧੀਆ ਭਵਿੱਖ ਲਈ ਬੱਚਿਆਂ ਨੂੰ ਟਿਊਂਸ਼ਨ ਪੜਾਉਂਦੀ ਹੈ ।
ਹੋਰ ਵੇਖੋ :ਕਿੰਗ ਖਾਨ ਦੇ ਜੀਵਨ ਨਾਲ ਜੁੜੀਆਂ ਅਣਸੁਣੀਆਂ ਕਹਾਣੀਆਂ
https://www.youtube.com/watch?v=ilnKvlwlxgE
ਇਸ ਤਰ੍ਹਾਂ ਕਈ ਸਾਲ ਬੀਤ ਜਾਂਦੇ ਹਨ ਪਰ ਇੱਕ ਦਿਨ ਹਰਜੋਤ ਦੇ ਘਰ ਦਾ ਕੋਈ ਦਰਵਾਜ਼ਾ ਖੜਕਾਉਂਦਾ ਹੈ ।ਹਰਜੋਤ ਦੇਖਦੀ ਹੈ ਕਿ ਉਸ ਦਾ ਘਰਵਾਲਾ ਸਾਹਮਣੇ ਖੜਾ ਹੁੰਦਾ ਹੈ । ਉਹ ਹਰਜੋਤ ਨੂੰ ਕਹਿੰਦਾ ਹੈ ਕਿ ਉਹ ਉਸ ਲਈ ਕੁਝ ਵੀ ਕਰ ਸਕਦਾ ਹੈ ਪਰ ਹਰਜੋਤ ਨਹੀਂ ਮੰਨਦੀ । ਉਸ ਦਾ ਘਰ ਵਾਲਾ ਹਰਜੋਤ ਦੇ ਨਾਲ ਹੀ ਰਹਿੰਦਾ ਹੈ ਤੇ ਉਸ ਦਾ ਦਿਲ ਜਿੱਤਣ ਦੀ ਦੀ ਕੋਸ਼ਿਸ਼ ਕਰਦਾ ਹੈ । ਸੋ ਇਸ ਫਿਲਮ ਦੀ ਕਹਾਣੀ ਇਸੇ ਤਰਾਂ ਅੱਗੇ ਵੱਧਦੀ ਹੈ ਤੇ ਦੱਸਦੀ ਹੈ ਕਿ ਕਿਸੇ ਔਰਤ ਨੂੰ ਸਿਰਫ ਰਹਿਣ ਲਈ ਘਰ ਜਾਂ ਫਿਰ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਔਰਤ ਨੂੰ ਕਿਸੇ ਦੇ ਪਿਆਰ ਦੀ ਵੀ ਜ਼ਰੂਰਤ ਹੁੰਦੀ ਹੈ । ਇਸ ਫਿਲਮ ਦਾ ਨਿਰਦੇਸ਼ਨ ਅਦਿਤੀ ਦਧਿਚ ਨੇ ਕੀਤਾ ਹੈ ।ਸੋ ਤੁਸੀਂ ਵੀ ਇਸ ਫਿਲਮ ਨੂੰ ਦੇਖੋ ਸਿਰਫ ਪੀਟੀਸੀ ਪੰਜਾਬੀ 'ਤੇ ।