ਅਭਿਨੇਤਰੀ ਨੁਸਰਤ ਜਹਾਂ ਅਤੇ ਨਿਖਿਲ ਜੈਨ ਵਿਚਕਾਰ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਰਿਹਾ ਹੈ । ਨਿਖਿਲ ਜੈਨ ਨੇ ਕਿਹਾ ਕਿ ਉਹ ਛੇ ਮਹੀਨਿਆਂ ਤੋਂ ਇਕ ਦੂਜੇ ਤੋਂ ਅਲੱਗ ਰਹਿ ਰਹੇ ਹਨ । ਇਸ ਵਿਵਾਦ ਦੇ ਚਲਦੇ ਅਦਾਕਾਰ ਯਸ਼ ਦਾਸ ਗੁਪਤਾ ਦਾ ਨਾਮ ਵੀ ਚਰਚਾ ਵਿੱਚ ਆਇਆ ਅਤੇ ਕਿਹਾ ਗਿਆ ਕਿ ਨੁਸਰਤ ਉਸ ਨਾਲ ਰਿਲੇਸ਼ਨਸ਼ਿਪ ਵਿੱਚ ਹੈ।
Pic Courtesy: Instagram
ਹੋਰ ਪੜ੍ਹੋ :
ਰਣਜੀਤ ਬਾਵਾ ਆਪਣੇ ਖੇਤਾਂ ‘ਚ ਆਏ ਨਜ਼ਰ, ਵੀਡੀਓ ਕੀਤਾ ਸਾਂਝਾ
Pic Courtesy: Instagram
ਯਸ਼ ਦਾਸਗੁਪਤਾ ਬੰਗਾਲ ਦਾ ਮਸ਼ਹੂਰ ਅਦਾਕਾਰ ਹੈ। ਸਾਲ 2021 ਵਿਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਉਹ ਭਾਜਪਾ ਵਿਚ ਸ਼ਾਮਲ ਹੋਏ ਸਨ। ਉਹ ਚੋਣਾਂ ਵਿਚ ਵੀ ਖੜੇ ਸਨ ਪਰ ਉਨ੍ਹਾਂ ਨੂੰ ਜਿੱਤ ਨਹੀਂ ਮਿਲੀ। ਉਸ ਸਮੇਂ ਯਸ਼ ਦਾਸਗੁਪਤਾ ਨੁਸਰਤ ਨਾਲ ਡੇਟਿੰਗ ਕਰਨ ਦੀ ਖ਼ਬਰ ਚਰਚਾ ਵਿਚ ਆਈ ਸੀ।
Pic Courtesy: Instagram
ਨੁਸਰਤ ਅਤੇ ਯਸ਼ ਦਾਸਗੁਪਤਾ 2020 ਵਿਚ ਆਈ ਫਿਲਮ ਐਸ.ਓ.ਐੱਸ ਕੋਲਕਾਤਾ ਵਿਚ ਨਜ਼ਰ ਆਏ ਸਨ। ਇਸ ਫਿਲਮ ਦੇ ਦੌਰਾਨ ਹੀ ਯਸ਼ ਅਤੇ ਨੁਸਰਤ ਦੀ ਦੋਸਤੀ ਹੋਰ ਡੂੰਘੀ ਹੋਈ। ਕਈ ਵਾਰ ਦੋਵੇਂ ਇਕੱਠੇ ਦਿਖਾਈ ਦਿੱਤੇ। ਯਸ਼ ਅਤੇ ਨੁਸਰਤ ਦੇ ਰਾਜਸਥਾਨ ਦੀ ਯਾਤਰਾ ਤੇ ਇਕੱਠੇ ਹੋਣ ਦੀ ਗੱਲ ਜਦੋਂ ਸਭ ਦੇ ਸਾਹਮਣੇ ਆਈ ਤਾਂ ਇਨ੍ਹਾਂ ਗੱਲਾਂ ਨੂੰ ਹੋਰ ਹਵਾ ਮਿਲੀ।
View this post on Instagram