ਅਨੰਦ ਕਾਰਜ ਤੋਂ ਬਾਅਦ ਇਹ ਜੋੜੀ ਸਿੱਧੀ ਪਹੁੰਚੀ ਕੌਮੀ ਇਨਸਾਫ ਮੋਰਚੇ ‘ਤੇ, ਵੀਡੀਓ ਹੋ ਰਿਹਾ ਵਾਇਰਲ

By  Shaminder February 13th 2023 02:40 PM

ਬੰਦੀ ਸਿੰਘਾਂ (Bandi Singh) ਦੀ ਰਿਹਾਈ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ । ਸਿੰਘਾਂ ਦੀ ਰਿਹਾਈ ਦੀ ਮੰਗ ਦੇ ਲਈ ਕੌਮੀ ਇਨਸਾਫ ਮੋਰਚਾ ਵੱਲੋਂ ਸੰਘਰਸ਼ ਵਿੱਡਿਆ ਗਿਆ ਹੈ । ਜਿਸ ਦੇ ਤਹਿਤ ਵੱਡੀ ਗਿਣਤੀ ‘ਚ ਲੋਕ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ । ਬੀਤੇ ਦਿਨੀਂ ਸੋਨੀਆ ਮਾਨ ਨੇ ਵੀ ਮੋਰਚੇ ਨੂੰ ਸਮਰਥਨ ਦਿੱਤਾ ਸੀ । ਪਰ ਹੁਣ ਇੱਕ ਨਵ-ਵਿਆਹੀ ਜੋੜੀ ਅਨੰਦ ਕਾਰਜ (Anand Karaj) ਤੋਂ ਬਾਅਦ ਮੋਰਚੇ ਵਾਲੀ ਜਗ੍ਹਾ ‘ਤੇ ਪਹੁੰਚੀ ।

New Wedd Couple Image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਸੀ ਦੇ ਘਰ ਲੱਗੀਆਂ ਰੌਣਕਾਂ, ਮੂਸੇਵਾਲਾ ਦੇ ਮਾਪੇ ਰਸਮਾਂ ਨਿਭਾਉਂਦੇ ਆਏ ਨਜ਼ਰ

ਇਸ ਮੌਕੇ ਨਵ-ਵਿਆਹੇ ਲਾੜੇ ਦਾ ਕਹਿਣਾ ਸੀ ਕਿ ਉਹ ਅਨੰਦ ਕਾਰਜ ਤੋਂ ਬਾਅਦ ਹੁਸ਼ਿਆਰਪੁਰ ਦੇ ਦਸੂਏ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਪਹੁੰਚਿਆ ਹੈ । ਲਾੜੇ ਦਾ ਕਹਿਣਾ ਹੈ ਕਿ ਸਾਡਾ ਦੋਵਾਂ ਦੀ ਦਿਲੀ ਖਾਹਿਸ਼ ਸੀ ਕਿ ਇੱਥੇ ਆ ਕੇ ਮੱਥਾ ਟੇਕਣਾ ਹੈ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ ।

New Wedd Couple,, Image Source : Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ‘ਦੋਨਾਂ ਨੂੰ ਵੇਖ ਕੇ ਆਉਂਦੀ ਹੈ ਘਿਣ’

ਇਸ ਜੋੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਲਾੜੇ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਨੌਜਵਾਨ ਮੋਰਚੇ ਦੇ ਨਾਲ ਜੁੜਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੰਬਲਾ ਮਾਰਨ ।

New Wedd Couple,, Image Source : Instagram

ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਲੋਕ ਵੀ ਇਸ ਜੋੜੀ ਦੇ ਵੀਡੀਓ ‘ਤੇ ਕਮੈਂਟਸ ਕਰ ਰਹੇ ਹਨ । ਕਮੈਂਟਸ ਸੈਕਸ਼ਨ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਤਾਂ ਇਸ ਜੋੜੀ ਦੀ ਤਾਰੀਫ ਕਰ ਰਹੇ ਹਨ । ਜਦੋਂਕਿ ਕੁਝ ਲੋਕ ਇਸ ਨੂੰ ਮਸ਼ਹੂਰ ਹੋਣ ਦੇ ਲਈ ਸਟੰਟ ਕਰਾਰ ਦੇ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਹ ਜੋੜੀ ਸਾਬਿਤ ਕੀ ਕਰਨਾ ਚਾਹੁੰਦੀ ਹੈ । ਜਦੋਂਕਿ ਇੱਕ ਹੋਰ ਨੇ ਲਿਖਿਆ ‘ਕੀ ਡਰਾਮਾ ਹੈ’ । ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਇਸ ‘ਤੇ ਪ੍ਰਤੀਕਰਮ ਦਿੱਤੇ ਹਨ ।

 

View this post on Instagram

 

A post shared by PTC News (@ptc_news)

Related Post