ਰਣਜੀਤ ਬਾਵਾ ਆਪਣੀ ਗਾਇਕੀ ਨਾਲ ਨਿਊਜ਼ੀਲੈਂਡ ‘ਚ ਬੰਨਣਗੇ ਰੰਗ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ‘ਪੰਜਾਬ ਬੋਲਦਾ’ ਮਿਊਜ਼ਿਕਲ ਟੂਰ
Lajwinder kaur
December 4th 2022 12:27 PM
Ranjit Bawa's Punjab Bolda Live Music Tour: ਦਮਦਾਰ ਆਵਾਜ਼ ਦੇ ਮਾਲਿਕ ਰਣਜੀਤ ਬਾਵਾ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਗੀਤਾਂ ਤੋਂ ਇਲਾਵਾ ਉਹ ਆਪਣੇ ਲਾਈਵ ਮਿਊਜ਼ਿਕ ਸ਼ੋਅਜ਼ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚੱਲਦੇ ਉਹ ‘ਨਿਊਜ਼ੀਲੈਂਡ ਮਿਊਜ਼ਿਕਲ ਟੂਰ ਅਪ੍ਰੈਲ 2023’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਕਾਫੀ ਜ਼ਿਆਦਾ ਉਤਸ਼ਾਹਿਤ ਹਨ।