ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਹਾਈ ਜੱਟ’ ਹੋਇਆ ਰਿਲੀਜ਼, ਜੀ ਖ਼ਾਨ ਅਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ਲੋਕਾਂ ਨੂੰ ਆ ਰਹੀ ਪਸੰਦ
Shaminder
September 16th 2022 12:14 PM --
Updated:
September 16th 2022 12:41 PM
ਫ਼ਿਲਮ ‘ਕ੍ਰਿਮੀਨਲ’ (Criminal) ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ (Song) ਰਿਲੀਜ਼ ਹੋ ਰਹੇ ਹਨ । ਹੁਣ ਗਾਇਾ ਹਸ਼ਮਤ ਸੁਲਤਾਨਾ (Hashmat Sultana) ਅਤੇ ਜੀ ਖ਼ਾਨ (G Khan) ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਨੂੰ ਕੰਪੋਜ਼ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ । ਮਿਊਜ਼ਿਕ ਐਵੀ ਸਰਾ ਦੇ ਵੱਲੋਂ ਕੀਤਾ ਗਿਆ ਹੈ ।