ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੇ ਨੈਣਾ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਪੰਜਾਬੀ ਮਿਉਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਜਦੋਂ ਵੀ ਮੈਲੋਡੀਅਸ ਗੀਤਾਂ ਦਾ ਜ਼ਿਕਰ ਛਿੜਦਾ ਹੈ ਤਾਂ ਸਾਰਿਆਂ ਦੇ ਬੁੱਲਾਂ ਉਤੇ ਇਕ ਹੀ ਨਾਮ ਹੁੰਦਾ ਹੈ, ਤੇ ਉਹ ਨਾਮ ਹੈ ਫ਼ਿਰੋਜ਼ ਖਾਨ ਦਾ। ਫ਼ਿਰੋਜ਼ ਖਾਨ ਨੂੰ ਮੈਲੋਡੀਅਸ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਜੋ ਕਿਸੇ ਵੀ ਗੀਤ ਵਿਚ ਰੂਹ ਫ਼ੂਕ ਦਿੰਦਾ ਹੈ। ਇਸੇ ਲਈ ਜ਼ਿਆਦਾਤਰ ਪ੍ਰੋਡਿਉਸਰ, ਡਾਈਰੈਕਟਰਸ ਦੀ ਆਪਣੀ ਫ਼ਿਲਮ ਲਈ ਪਹਿਲੀ ਪਸੰਦ ਹੁੰਦੀ ਹੈ ਫ਼ਿਰੋਜ਼ ਖਾਨ। ਉਹਨਾਂ ਨੇ ਕਦੇ ਵੀ ਪ੍ਰੋਡਿਉਸਰ ਤੇ ਡਾਈਰੈਕਟਰਸ ਨੂੰ ਨਿਰਾਸ਼ ਨਹੀਂ ਕੀਤਾ।
ਇਸੇ ਸਿਲਸਿਲੇ ਤਹਿਤ ਸੂਬੇਦਾਰ ਜੋਗਿੰਦਰ ਸਿੰਘ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਜਿਸ ਦਾ ਟਾਈਟਲ ਹੈ ਨੈਣਾ। ਫ਼ਿਰੋਜ਼ ਖਾਨ ਦੀ ਆਵਾਜ਼ ਵਿਚ ਇਹ ਗਾਣਾ ਸਾਰਿਆਂ ਨੂੰ ਬਹੁੱਤ ਪਸੰਦ ਆ ਰਿਹਾ ਹੈ। ਇਹ ਗਾਣਾ ਗਿੱਪੀ ਗਰੇਵਾਲ ਤੇ ਅਦਿਤੀ ਸ਼ਰਮਾਂ ਤੇ ਫ਼ਿਲਮਾਇਆ ਗਿਆ ਹੈ। ਇਸ ਗਾਣੇ ਦੇ ਬੋਲ ਲਿਖੇ ਨੇ ਬਹੱੁਤ ਹੀ ਟੈਲੇਂਟਡ ਰਾਈਟਰ ਤੇ ਸਿੰਗਰ ਹੈਪੀ ਰਾਏਕੋਟੀ ਨੇ।
ਇਸ ਗਾਣੇ ਦਾ ਮਿਉਜ਼ਿਕ ਕੀਤਾ ਹੈ ਜੇ.ਕੇ. (ਜੱਸੀ ਕਟਿਆਲ ਨੇ)। ਗਾਣੇ ਦੇ ਰਿਲੀਜ਼ ਹੁੰਦਿਆਂ ਹੀ ਕੁੱਛ ਹੀ ਘੰਟਿਆਂ ਚ ਇਸ ਦੇ ਯੂ ਵਿਉਬ ਵਿਉਜ਼ 6 ਲੱਖ ਤੋਂ ਵੀ ਜ਼ਿਆਦਾ ਹੋ ਗਏ ਨੇ, ਤੇ ਇਹ ਲਗਾਤਾਰ ਵੱਧ ਰਹੇ ਨੇ। ਵੈਸੇ ਜੇ ਸੂਬੇਦਾਰ ਜੋਗਿੰਦਰ ਸਿੰਘ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ 6 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।