ਆਪਣੇ ਗੀਤ ਨੂੰ ਲੈ ਕੇ ਗਾਇਕ ਪ੍ਰੀਤ ਹਰਪਾਲ ਆਏ ਸੁਰਖੀਆਂ ਵਿਚ, ਵੇਖੋ ਵੀਡੀਓ
Gourav Kochhar
May 31st 2018 06:10 AM
ਪੰਜਾਬੀ ਗਾਇਕ ਪ੍ਰੀਤ ਹਰਪਾਲ Preet Harpal ਦਾ ਨਵਾਂ ਅਰਬਨ ਪਾਰਟੀ ਟਰੈਕ 'ਕੁਈਨ ਬਣਜਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰੀਤ ਹਰਪਾਲ ਦੇ ਨਾਲ ਹੈਰੀ ਆਨੰਦ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਤੇ ਸੰਗੀਤ ਵੀ ਹੈਰੀ ਆਨੰਦ ਦਾ ਹੀ ਹੈ। ਟੀ-ਸੀਰੀਜ਼ ਆਪਣਾ ਪੰਜਾਬ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖਬਰ ਲਿਖੇ ਜਾਣ ਤਕ 15 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
'ਕੁਈਨ ਬਣਜਾ' ਇਕ ਪਾਰਟੀ ਟਰੈਕ ਹੈ ਤੇ ਇਸ ਦੀ ਵੀਡੀਓ 'ਚ ਵੀ ਪਾਰਟੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਗੀਤ ਦੀ ਵੀਡੀਓ ਕਾਫੀ ਖੂਬਸੂਰਤ ਹੈ, ਜਿਸ ਨੂੰ ਟੀਮ ਡੀ. ਜੀ. ਵਲੋਂ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰੀਤ ਹਰਪਾਲ Preet Harpal ਦੇ ਗੀਤ 'ਰੱਬੜ ਬੈਂਡ' ਤੇ 'ਹਾਂ ਕਰਗੀ Haan Kargi' ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪ੍ਰੀਤ ਹਰਪਾਲ ਆਪਣੇ ਹਰੇਕ ਗੀਤ 'ਚ ਕੁਝ ਨਾ ਕੁਝ ਵੱਖਰਾ ਕਰਦੇ ਆਏ ਹਨ ਤੇ 'ਕੁਈਨ ਬਣਜਾ' ਗੀਤ 'ਚ ਵੀ ਉਨ੍ਹਾਂ ਨੇ ਇੰਝ ਹੀ ਕੀਤਾ ਹੈ।