
ਜੱਸ ਬਾਜਵਾ (Jass Bajwa) ਦੀ ਆਵਾਜ਼ ‘ਚ ਨਵਾਂ ਗੀਤ ‘ਝੂਠ ਬੋਲਦਾ’ (Jhooth Bolda) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਜਿੱਥੇ ਸੋਹਣੀਆਂ ਮੁਟਿਆਰਾਂ ਵੇਖਦਾ ਹੈ, ਉੱਥੇ ਹੀ ਡੁੱਲ ਪੈਂਦਾ ਹੈ ।ਪਰ ਇਸ ਰਵੱਈਏ ਤੋਂ ਉਹ ਮੁਟਿਆਰ ਬਹੁਤ ਦੁਖੀ ਹੁੰਦੀ ਹੈ ਜੋ ਅਸਲ ‘ਚ ਉਸ ਨੂੰ ਚਾਹੁੰਦੀ ਹੈ ।
image From Jass Bajwa Song
ਹੋਰ ਪੜ੍ਹੋ : ਗਾਇਕ ਦੀਪ ਕੰਵਲ ਦੀ ਆਵਾਜ਼ ‘ਚ ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ ‘ਐਨੀਵਰਸਰੀ’
ਇਸ ਦੇ ਨਾਲ ਹੀ ਉਹ ਇਸ ਗੱਭਰੂ ਦੇ ਝੂਠ ਬੋਲਣ ਦੀ ਆਦਤ ਤੋਂ ਵੀ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੀ ਹੈ । ਜੱਸ ਬਾਜਵਾ ਦਾ ਇਹ ਗੀਤ ਹਰ ਕਿਸੇ ਨੂੰ ਬਹੁਤ ਹੀ ਪਸੰਦ ਆ ਰਿਹਾ ਹੈ ।
image From Jass Bajwa Song
ਜੱਸ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਬੀਤੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ‘ਚ ਸਰਗਰਮ ਸਨ । ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ, ਇਸ ਦੇ ਨਾਲ ਹੀ ਕਿਸਾਨਾਂ ਦੇ ਹੱਕ ‘ਚ ਕਈ ਗੀਤ ਵੀ ਕੱਢੇ ਹਨ । ਕਿਸਾਨਾਂ ਦੇ ਹੱਕ ‘ਚ ਉਹ ਪਹਿਲੇ ਦਿਨ ਤੋਂ ਜੁਟੇ ਹੋਏ ਸਨ ਅਤੇ ਆਖਿਰਕਾਰ ਕਿਸਾਨਾਂ ਦੀ ਜਿੱਤ ਹੋਈ ਹੈ । ਜਿਸ ਕਾਰਨ ਜਿੱਥੇ ਕਿਸਾਨ ਪੱਬਾਂ ਭਾਰ ਹਨ । ਉੱਥੇ ਹੀ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁਟੇ ਜੱਸ ਬਾਜਵਾ ਵੀ ਕਾਫੀ ਖੁਸ਼ ਹਨ ।