ਗੁਰ ਸਿੱਧੂ ਦੇ ਨਵੇਂ ਗੀਤ ‘FRAGRANCE’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਵਾਰ ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

By  Lajwinder kaur March 31st 2020 10:40 AM
ਗੁਰ ਸਿੱਧੂ ਦੇ ਨਵੇਂ ਗੀਤ ‘FRAGRANCE’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਵਾਰ ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਪੰਜਾਬੀ ਗਾਇਕ ਗੁਰ ਸਿੱਧੂ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ਫਰੈਗਰੈਂਸ (FRAGRANCE) ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਇਹ ਗੀਤ ਸੈਡ ਜ਼ੌਨਰ ਦਾ ਹੈ ਜਿਸ ਨੂੰ ਗੁਰ ਸਿੱਧੂ ਨੇ ਬਾਕਮਾਲ ਗਾਇਆ ਹੈ । ਗੀਤ ‘ਚ ਪਿਆਰ ‘ਚ ਮਿਲੇ ਧੋਖੇ ਨੂੰ ਬਿਆਨ ਕੀਤਾ ਗਿਆ ਹੈ ।

ਦਰਦ ਭਰ ਗਾਣੇ ਦੇ ਬੋਲ ਪ੍ਰੀਤ ਚੀਮਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ ਖੁਦ ਗੁਰ ਸਿੱਧੂ ਨੇ । ਗਾਣੇ ਦਾ ਵੀਡੀਓ ਕਮਾਲ ਦਾ ਹੈ ਜਿਸ ਨੂੰ ਪੰਨੂੰ ਗਰਚਾ ( Punnu Garcha) ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ਨੂੰ ਵਿਦੇਸ਼ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਗੁਰ ਸਿੱਧੂ ਤੇ ਵਿਦੇਸ਼ੀ ਮਾਡਲ Aneeqa Farid । ਵੀਡੀਓ ਨੂੰ ਬ੍ਰਾਊਨ ਟਾਊਨ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚੱਲਦੇ 2 ਮਿਲੀਅਨ ਵਿਊਜ਼ ਇਸ ਗੀਤ ਨੂੰ ਮਿਲ ਚੁੱਕੇ ਨੇ ।

ਗੁਰ ਸਿੱਧੂ ਇਸ ਤੋਂ ਪਹਿਲਾਂ ਵੀ ਸ਼ਾਮ ਦਾ ਲਾਰਾ, ਗੱਲ ਦਿਲ ਦੀ, MOVED ON, ਬਾਪੂ, ਵਿਦ ਯੂ, ਸਰਕਾਰੇ, 8 ਪਰਚੇ ਵਰਗੇ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ ।

Related Post