ਕਲ ਜਾਰੀ ਹੋਵੇਗਾ ਗੁਰਸੇਵਕ ਢਿੱਲੋਂ ਦਾ ਨਵਾਂ ਗੀਤ, ਇੰਝ ਚਮਕਾਏਗਾ ਗਿੱਪੀ ਗਰੇਵਾਲ ਦਾ ਨਾਮ

By  Gourav Kochhar January 8th 2018 06:38 AM

ਆਏ ਦਿਨੋਂ ਗਿੱਪੀ ਗਰੇਵਾਲ ਦੀ ਹਮਬਲ ਮਿਊਜ਼ਿਕ ਹੇਠ ਸਾਨੂੰ ਵਧੀਆ ਵਧੀਆ ਗੀਤ ਸੁਨਣ ਨੂੰ ਮਿਲ ਰਹੇ ਨੇ | ਕੁਝ ਦਿਨ ਪਹਿਲਾਂ ਹੀ ਇਸ ਬੈੱਨਰ ਹੇਠ ਜਾਰੀ ਹੋਇਆ ਇਕ ਗੀਤ "ਜਸਟ ਲਿਸਨ" ਅਜੇ ਤੱਕ ਧਮਾਲਾਂ ਪਾ ਰਿਹਾ ਹੈ | ਸਿੱਧੂ ਮੂਸੇ ਵਾਲਾ ਦਾ ਗਾਇਆ ਇਹ ਗੀਤ ਅਜੇ ਲੋਕਾਂ ਦੀ ਜ਼ੁਬਾਨ ਤੋਂ ਨਹੀਂ ਸੀ ਉਤਰਿਆ ਕਿ ਹਮਬਲ ਮਿਊਜ਼ਿਕ ਨੇ ਇਕ ਹੋਰ ਗੀਤ ਦੀ ਝੱਲਕ ਜਾਰੀ ਕਰ ਦਿੱਤੀ ਹੈ |

ਜੀ ਹਾਂ "ਸਕ੍ਰੈਚ" ਨਾਮ ਦਾ ਗੀਤ ਕਲ ਹਮਬਲ ਮਿਊਜ਼ਿਕ ਹੇਠ ਰਿਲੀਜ਼ ਹੋ ਰਿਹਾ ਹੈ | ਇਸ ਗੀਤ ਨੂੰ ਗਾਇਆ ਹੈ ਗੁਰਸੇਵਕ ਢਿੱਲੋਂ Gursewak Dhillon ਨੇ, ਗੀਤ ਦੇ ਬੋਲ ਲਿਖੇ ਹਨ ਕਰਨ ਅਹੂਜਾ ਨੇ | ਦੀਪ ਜੰਡੂ ਦੁਆਰਾ ਦਿੱਤੇ ਇਸ ਗੀਤ ਦੇ ਮਿਊਜ਼ਿਕ ਅਤੇ ਸੁਖ ਸੰਘੇੜਾ Sukh Sanghera ਦੀ ਵੀਡੀਓ ਨਾਲ ਜਾਪਦਾ ਹੈ ਕਿ ਇਹ ਗੀਤ ਵੀ ਹਮਬਲ ਮਿਊਜ਼ਿਕ ਦਾ ਨਾਮ ਚਮਕਾਵੇਗਾ | ਗਿੱਪੀ ਗਰੇਵਾਲ ਅੱਜ ਕਲ ਖੁਸ਼ ਤਾਂ ਬਹੁਤ ਹੋਣਗੇ, ਕਿਉਂਕਿ ਜਿਨ੍ਹਾਂ ਪਿਆਰ ਲੋਕ ਉਨ੍ਹਾਂ ਦੇ ਗੀਤਾਂ ਨੂੰ ਦਿੰਦੇ ਸਨ ਉਨ੍ਹਾਂ ਹੀ ਉਨ੍ਹਾਂ ਦੀ ਇਸ ਮਿਊਜ਼ਿਕ ਕੰਪਨੀ ਨੂੰ ਮਿਲ ਰਿਹਾ ਹੈ | ਅਸੀਂ ਦੁਆ ਕਰਦੇ ਹਾਂ ਕਿ ਰੱਬ ਗਿੱਪੀ Gippy Grewal ਭਾਜੀ ਨੂੰ ਹੋਰ ਉਚਾਈਆਂ ਬਖਸ਼ੇ |

Related Post