ਜਲਦ ਸਾਹਮਣੇ ਆਵੇਗੀ ਨਿੰਜਾ ਤੇ ਮੈਂਡੀ ਤੱਖਰ ਦੀ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਦੀ ਪਹਿਲੀ ਝਲਕ, ਦੇਖੋ ਨਵਾਂ ਪੋਸਟਰ
ਇਹ ਸਾਲ ਪੰਜਾਬੀ ਸਿਨੇਮਾ ਲਈ ਬਹੁਤ ਹੀ ਖ਼ਾਸ ਰਿਹਾ ਹੈ। ਜਿੱਥੇ ਹੁਣ ਤੱਕ ਇਸ ਸਾਲ ਬਹੁਤ ਸਾਰੀਆਂ ਫ਼ਿਲਮਾਂ ਨੇ ਕਈ ਰਿਕਾਰਡ ਬਣਾਏ ਹਨ ਉੱਥੇ ਹੀ ਆਉਣ ਵਾਲੇ ਸਮੇਂ ਦੇ ਕੁਝ ਮਹੀਨਿਆਂ 'ਚ ਬਹੁਤ ਸਾਰੀਆਂ ਨਵੀਆਂ ਅਤੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਇੰਨ੍ਹਾਂ 'ਚੋਂ ਹੀ ਇੱਕ ਫ਼ਿਲਮ ਹੈ ਨਵੰਬਰ 'ਚ ਰਿਲੀਜ਼ ਹੋਣ ਜਾ ਰਹੀ ਨਿੰਜਾ ਅਤੇ ਮੈਂਡੀ ਤੱਖਰ ਸਟਾਰਰ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਜਿਸ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ।
View this post on Instagram
ਪੱਤਰਕਾਰ ਅਤੇ ਲੇਖਕ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਇਹ ਫ਼ਿਲਮ ਉਹਨਾਂ ਦੀ ਹੀ ਲਿਖਤ ਹੈ ਜਿਸ ਨੂੰ ਪ੍ਰੇਮ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੋਣ ਵਾਲੀ ਹੈ ਜਿਸ 'ਚ ਨਿੰਜਾ ਅਤੇ ਮੈਂਡੀ ਤੋਂ ਇਲਾਵਾ ਸੁਖਦੀਪ ਸੁਖ,ਯਾਦ ਗਰੇਵਾਲ, ਸਰਦਾਰ ਸੋਹੀ, ਰਾਜੀਵ ਠਾਕੁਰ,ਅੰਮ੍ਰਿਤ ਐਂਬੀ,ਸੈਮਿਉਲ ਜੌਹਨ,ਅਨੀਤਾ ਮੀਤ, ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।ਫਿਲਮ ਦੇ ਪ੍ਰੋਡਿਊਸਰ ਰਿਤਿਕ ਬਾਂਸਲ,ਅਸ਼ੋਕ ਯਾਦਵ, ਮਨਦੀਪ ਸਿੰਘ ਮੰਨਾ, ਅਤੇ ਗੌਰਵ ਮਿੱਤਲ ਹਨ।
ਹੋਰ ਵੇਖੋ : ਇਹ ਬਜ਼ੁਰਗ ਹਨ ਪਰਮੀਸ਼ ਵਰਮਾ ਦੀ ਦੁਨੀਆ, ਤਸਵੀਰ ਸਾਂਝੀ ਕਰ ਕੀਤੀ ਭਾਵੁਕ ਪੋਸਟ
View this post on Instagram
ZINDAGI ZINDABAAD Story unfolding on 22 November 2019. Do Support and share?
22 ਨਵੰਬਰ ਨੂੰ ਇਹ ਫ਼ਿਲਮ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਪਹਿਲੀ ਝਲਕ ਬਹੁਤ ਜਲਦ ਸਾਹਮਣੇ ਆ ਜਾਵੇਗੀ। ਇਸ ਤੋਂ ਪਹਿਲਾਂ ਦੇਵ ਖਰੌੜ ਵੀ ਮਿੰਟੂ ਗੁਰਸਰੀਆ ਦੀ ਕਿਤਾਬ ਡਾਕੂਆਂ ਦਾ ਮੁੰਡਾ 'ਤੇ ਅਧਾਰਿਤ ਬਣੀ ਫ਼ਿਲਮ 'ਚ ਦਮਦਾਰ ਕਿਰਦਾਰ ਨਿਭਾ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਨਿੰਜਾ ਕਿਹੋ ਜਿਹੀ ਪਰਫਾਰਮੈਂਸ ਦਿੰਦੇ ਹਨ।