ਮਹਿਤਾਬ ਵਿਰਕ ਦੇ ਨਵੇਂ ਪ੍ਰੋਜੈਕਟ ਦਾ ਹੋਇਆ ਐਲਾਨ, ਫ਼ਿਲਮ 'ਟਿੱਚ ਬਟਣਾਂ ਦੀ ਜੋੜੀ' 'ਚ ਨਿਭਾਉਣਗੇ ਮੁੱਖ ਭੂਮਿਕਾ
ਗਾਇਕੀ ਤੋਂ ਅਦਾਕਾਰੀ ਵੱਲ ਕਦਮ ਵਧਾਉਣ ਵਾਲੇ ਗਾਇਕਾਂ 'ਚ ਹੁਣ ਮਹਿਤਾਬ ਵਿਰਕ ਦਾ ਨਾਮ ਵੀ ਜੁੜ ਚੁੱਕਿਆ ਹੈ। ਉਹਨਾਂ ਦੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਦਾ ਸ਼ੂਟ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਉੱਥੇ ਹੀ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਵੀ ਕਰ ਦਿੱਤਾ ਹੈ। ਜੀ ਹਾਂ ਮਹਿਤਾਬ ਵਿਰਕ 2020 'ਚ 'ਟਿੱਚ ਬਟਣਾਂ ਜੋੜੀ' ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਬਨਵੈਤ ਫ਼ਿਲਮਜ਼ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਪ੍ਰੋਡਿਊਸ ਅਤੇ ਡਾਇਰੈਕਟ ਮੋਹਿਤ ਬਨਵੈਤ ਕਰਨ ਵਾਲੇ ਹਨ।
View this post on Instagram
ਨਾਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ 'ਚ ਰੋਮਾਂਟਿਕ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ। ਫ਼ਿਲਮ ਦਾ ਪੋਸਟਰ ਵੀ ਕਾਫੀ ਸ਼ਾਨਦਾਰ ਹੈ ਜਿਸ 'ਚ ਪੱਗ ਅਤੇ ਗੁੱਤ ਦਾ ਮੇਲ ਹੁੰਦਾ ਦਿਖਾਇਆ ਗਿਆ ਹੈ।ਇਸ ਤੋਂ ਪਹਿਲਾਂ ਮਹਿਤਾਬ ਵਿਰਕ ਹੋ ਸਕਦਾ ਹੈ ਨੀ 'ਮੈਂ ਸੱਸ ਕੁੱਟਣੀ' ਨਾਲ ਨਾਇਕ ਦੇ ਤੌਰ 'ਤੇ ਪਰਦੇ ਉਤੇ ਡੈਬਿਊ ਕਰ ਲੈਣ। ਮਹਿਤਾਬ ਵਿਰਕ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਨੂੰ ਪਰਵੀਨ ਕੁਮਾਰ ਡਾਇਰੈਕਟ ਕਰ ਰਹੇ ਹਨ।
View this post on Instagram
ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ।ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਫ਼ੈਮਿਲੀ ਡਰਾਮਾ ਹੋਣ ਵਾਲੀ ਹੈ ਜਿਸ ‘ਚ ਨੂੰਹ ਤੇ ਸੱਸ ‘ਚ ਹੁੰਦੀਆਂ ਨੋਕਾਂ ਝੋਕਾਂ ਨੂੰ ਦਰਸਾਇਆ ਜਾਵੇਗਾ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ।ਮਹਿਤਾਬ ਵਿਰਕ ਤੋਂ ਇਲਾਵਾ ਫ਼ਿਲਮ 'ਚ ਅਨੀਤਾ ਦੇਵਗਨ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ ਵਰਗੇ ਚਿਹਰੇ ਨਜ਼ਰ ਆਉਣਗੇ।