ਫਿਲਮ 'ਪ੍ਰਾਹੁਣਾ' 28 ਸਤੰਬਰ ਨੂੰ ਹੋਵੇਗੀ ਰਿਲੀਜ਼ 

By  Shaminder September 27th 2018 01:51 PM
ਫਿਲਮ 'ਪ੍ਰਾਹੁਣਾ' 28 ਸਤੰਬਰ ਨੂੰ ਹੋਵੇਗੀ ਰਿਲੀਜ਼ 

ਫਿਲਮ 'ਪ੍ਰਾਹੁਣਾ' 28ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਇਸ ਦਾ ਟ੍ਰੇਲਰ ਖੂਬ ਪਸੰਦ ਆ ਰਿਹਾ ਹੈ । ਇਸ ਫਿਲਮ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰੋਡਿਊਸਰ ਦਾ ਟੈਗ ਦੇ ਦਿੱਤਾ ਗਿਆ ਹੈ । 'ਪ੍ਰਾਹੁਣਾ' ਇੱਕ ਪਰਿਵਾਰਕ ਕਹਾਣੀ ਹੈ ।ਪੰਜਾਬੀ ਸੱਭਿਆਚਾਰ 'ਚ ਪ੍ਰਾਹੁਣੇ ਨੂੰ ਖਾਸ ਮਹੱਤਵ ਦਿੱਤਾ ਗਿਆ ਹੈ । ਇਹ ਫਿਲਮ ਪੰਜਾਬੀ ਸੱਭਿਆਚਾਰ 'ਚ ਖਤਮ ਹੁੰਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ । ਇਹ ਫਿਲਮ ਖਤਮ ਹੁੰਦੇ ਜਾ ਰਹੇ ਰਿਸ਼ਤਿਆਂ ਅਤੇ ਸੰਯੁਕਤ ਪਰਿਵਾਰਾਂ ਦੇ ਘੱਟ ਰਹੇ ਚਲਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੈ । ਜਿਸ 'ਚ ਉੱਨੀ ਸੌ ਅੱਸੀ ਅਤੇ ਪਚਾਸੀ ਦੇ ਦਹਾਕੇ 'ਚ ਪ੍ਰਾਹੁਣਾ ਯਾਨੀ ਕਿ ਜਵਾਈ ਦਾ ਬੜਾ ਇੱਜ਼ਤ ਮਾਣ ਹੁੰਦਾ ਸੀ ।  ਇਸ ਫਿਲਮ 'ਚ ਤਿੰਨ ਪ੍ਰਾਹੁਣਿਆਂ ਦੀ ਜੁਗਲਬੰਦੀ ਵੇਖਣ ਨੂੰ ਮਿਲੇਗੀ । ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਗਾਇਕ ਅੰਮ੍ਰਿਤ ਮਾਨ ਉਨ੍ਹਾਂ ਦੀ ਫਿਲਮ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ : ਫ਼ਿਲਮ “ਪ੍ਰਾਹੁਣਾ” ਦਾ ਨਵਾਂ ਗੀਤ “ਸੱਤ ਬੰਦੇ” ਹੋਇਆ ਰਿਲੀਜ

https://www.instagram.com/p/BoONS0gl3fp/?hl=en&taken-by=kulwinderbilla

ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਦਾ ਬਹੁਤ ਵੱਡਾ ਫੈਨ ਹੈ। ਉਸ ਦੇ ਇਕ ਦੋਸਤ ਤੋਂ ਉਸ ਨੂੰ ਪ੍ਰੀਤੀ ਸਪਰੂ ਵਰਗੀ ਕੁੜੀ ਦਾ ਪਤਾ ਲੱਗਦਾ ਹੈ ਅਤੇ ਫਿਰ ਇਸ ਕੁੜੀ ਨੂੰ ਮਿਲਣ ਲਈ ਉਹ ਇਕ ਵਿਆਹ ਸਮਾਗਮ 'ਚ ਜਾਂਦਾ ਹੈ। ਇਸ ਵਿਆਹ ਤੋਂ ਹੀ ਫਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਦਰਅਸਲ ਇਸ ਫਿਲਮ 'ਚ ਪੁਰਾਣਾ ਸੱਭਿਆਚਾਰ ਅਤੇ ਪੁਰਾਣੀਆਂ ਵਿਆਹਾਂ ਦੀਆਂ ਰਸਮਾਂ ਦੇ ਨਾਲ-ਨਾਲ ਜਵਾਈਆਂ ਦੇ ਕਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ।ਇਨ੍ਹਾਂ ਪ੍ਰਾਹੁਣਿਆਂ ਦੀ ਜੁਗਲਬੰਦੀ ਕੀ ਰੰਗ ਲਿਆਉਂਦੀ ਹੈ ਇਹ ਵੇਖਣ ਨੂੰ ਮਿਲੇਗਾ 28 ਸਤੰਬਰ ਨੂੰ ।

Parahuna

Related Post