ਲਓ ਜੀ ਇੱਕ ਹੋਰ ਨਵੀਂ ਫ਼ਿਲਮ ‘Maujaan Hi Maujaan’ ਦਾ ਹੋਇਆ ਐਲਾਨ, ਗਿੱਪੀ ਨੇ ਬਿੰਨੂ ਤੇ ਕਰਮਜੀਤ ਨਾਲ ਸਾਂਝਾ ਕੀਤਾ ਮਜ਼ੇਦਾਰ ਪੋਸਟਰ

Gippy Grewal announces new movie Maujaan Hi Maujaan with Binnu Dhillon, and Karamjit Anmol: ਗਿੱਪੀ ਗਰੇਵਾਲ ਬੈਕ ਟੂ ਬੈਕ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਏਨੀਂ ਦਿਨੀਂ ਉਹ ਇੰਗਲੈਂਡ ਚ ਆਪਣੀ ਇੱਕ ਹੋਰ ਫ਼ਿਲਮ ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮੌਜਾਂ ਮੌਜਾਂ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਨੂੰ ਦਿੱਤਾ ਧੋਖਾ! ਕਿਹਾ- 'ਤੂੰ ਮੇਰੇ ਦਿਲ ਮੇ ਰਹਿਣੇ ਕੇ ਲਾਈਕ ਨਹੀਂ', ਦੇਖੋ ਵੀਡੀਓ
image source Instagram
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਫ਼ਿਲਮ ਦਾ ਮਜ਼ੇਦਾਰ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਉੱਤੇ ਤਿੰਨ ਬਾਂਦਰ ਨਜ਼ਰ ਆ ਰਹੇ ਹਨ। ਜਿਸ ‘ਚ ਪਹਿਲੇ ਬਾਂਦਰ ਨੇ ਆਪਣੀ ਅੱਖਾਂ ਢੱਕੀਆਂ ਹੋਈਆਂ ਹਨ, ਦੂਜੇ ਨੇ ਆਪਣੇ ਕੰਨ ਬੰਦ ਕੀਤੇ ਹੋਏ ਨੇ ਤੇ ਤੀਜੇ ਨੇ ਆਪਣੇ ਮੂੰਹ ਨੂੰ ਹੱਥਾਂ ਦੇ ਨਾਲ ਢੱਕਿਆ ਹੋਇਆ ਹੈ।
image source Instagram
ਦੱਸ ਦਈਏ ਪੋਸਟਰ ਉੱਤੇ ਬਿੰਨੂ ਢਿੱਲੋਂ, ਗਿੱਪੀ ਗਰੇਵਾਲ ਅਤੇ ਕਰਮਜੀਤ ਅਨਮੋਲ ਦੇ ਨਾਮ ਲਿਖੇ ਹੋਏ ਹਨ। ਗਾਇਕ ਨੇ ਕੈਪਸ਼ਨ ‘ਚ ਲਿਖਿਆ ਹੈ-‘Maujaan Hi Maujaan’ ਤੇ ਨਾਲ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਆਪਣੀ ਸ਼ੁੱਭਕਾਮਨਾਵਾਂ ਦੇ ਰਹੇ ਹਨ।
image source Instagram
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਯਾਰ ਮੇਰਾ ਤਿੱਤਲੀਆਂ ਵਰਗਾ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਫ਼ਿਲਮ ਨੂੰ ਬਾਕਸ ਆਫਿਸ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਹਨੀਮੂਨ, ਫੱਟੇ ਦਿੰਦੇ ਚੱਕ ਪੰਜਾਬੀ, ਛਿੰਦਾ ਛਿੰਦਾ ਨੋ ਪਾਪਾ ਅਤੇ ਕਈ ਹੋਰ ਫ਼ਿਲਮਾਂ ਹਨ, ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣਗੀਆਂ।
View this post on Instagram