Akshay Kumar trolled : ਬਾਲੀਵੁੱਡ ਦੇ 'ਮਿਸਟਰ ਖਿਲਾੜੀ' ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸੈਲਫੀ' ਨੂੰ ਲੈ ਕੇ ਚਰਚਾ 'ਚ ਹਨ। ਇਸ ਫ਼ਿਲਮ 'ਚ ਅਭਿਨੇਤਾ ਪਹਿਲੀ ਵਾਰ ਇਮਰਾਨ ਹਾਸ਼ਮੀ ਨਾਲ ਸਕ੍ਰੀਨ ਸ਼ੇਅਰ ਕਰਨਗੇ। ਹਾਲ ਹੀ ਵਿੱਚ ਅਦਾਕਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੇ ਚੱਲਦੇ ਅਕਸ਼ੈ ਨੂੰ ਟ੍ਰੋਲ ਵੀ ਹੋਣਾ ਪੈ ਰਿਹਾ ਹੈ, ਆਓ ਜਾਣਦੇ ਹਾਂ ਕਿਉਂ।
image Source : Instagram
ਦੱਸ ਦਈਏ ਕਿ ਫ਼ਿਲਮ 'ਸੈਲਫੀ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਕਸ਼ੈ ਕੁਮਾਰ ਲਗਾਤਾਰ ਇਸ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਫ਼ਿਲਮ ਤੋਂ ਪਹਿਲਾਂ ਉਨ੍ਹਾਂ ਨੇ ਟਵਿਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਭਾਰਤ ਦੇ ਨਕਸ਼ੇ 'ਤੇ ਚੱਲਦੇ ਹੋਏ ਨਜ਼ਰ ਆ ਰਹੇ ਹਨ।
ਆਖ਼ਿਰ ਅਕਸ਼ੈ ਨੇ ਕਿਉਂ ਬਣਾਈ ਅਜਿਹੀ ਵੀਡੀਓ
ਦਰਅਸਲ ਅਕਸ਼ੈ ਕੁਮਾਰ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਹ ਇੱਕ ਅੰਤਰਰਾਸ਼ਟਰੀ ਏਅਰਲਾਈਨਜ਼ ਕੰਪਨੀ ਦਾ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਅਕਸ਼ੈ ਕੁਮਾਰ ਐਨੀਮੇਟਿਡ ਗਲੋਬ 'ਤੇ ਸੈਰ ਕਰਦੇ ਹੋਏ ਤੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਅਕਸ਼ੈ ਕੁਮਾਰ ਦੇ ਨਾਲ ਨੌਰਾ ਫ਼ਤੇਹੀ, ਮੌਨੀ ਰਾਏ, ਦਿਸ਼ਾ ਪਟਨੀ, ਸੋਨਮ ਬਾਜਵਾ ਵੀ ਨਜ਼ਰ ਆ ਰਹੇ ਹਨ, ਪਰ ਪ੍ਰਸ਼ੰਸਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਅਕਸ਼ੈ 'ਤੇ ਗਿਆ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
image Source : Instagram
ਅਕਸ਼ੈ ਕੁਮਾਰ ਦਾ ਟਵੀਟ
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ 'ਤੇ ਲਿਖਿਆ, 'ਉੱਤਰੀ ਅਮਰੀਕਾ 'ਚ ਐਂਟਰਟੇਨਰ 100 ਫੀਸਦੀ ਸ਼ੁੱਧ ਦੇਸੀ ਮਨੋਰੰਜਨ ਲੈ ਕੇ ਆ ਰਹੇ ਹਨ। ਆਪਣੀ ਸੀਟ ਬੈਲਟ ਬੰਨ੍ਹੋ, ਅਸੀਂ ਮਾਰਚ ਵਿੱਚ ਆ ਰਹੇ ਹਾਂ। ਵੀਡੀਓ 'ਚ ਅਕਸ਼ੈ ਉੱਤਰੀ ਅਮਰੀਕਾ ਦੇ ਦੌਰੇ ਬਾਰੇ ਗੱਲ ਕਰ ਰਹੇ ਹਨ। ਇਹ ਵੀਡੀਓ ਇਸ ਸਾਲ ਮਾਰਚ ਵਿੱਚ ਸਿਤਾਰਿਆਂ ਦੇ ਉੱਤਰੀ ਅਮਰੀਕਾ ਟੂਰ ਨੂੰ ਪ੍ਰਮੋਟ ਕਰਨ ਲਈ ਬਣਾਇਆ ਗਿਆ ਸੀ।
ਨੈਟੀਜ਼ਨਸ ਨੇ ਲਾਈ ਅਕਸ਼ੈ ਦੀ ਕਲਾਸ
ਜਿਵੇਂ ਹੀ ਅਕਸ਼ੈ ਕੁਮਾਰ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਕੁਝ ਘੰਟਿਆਂ ਬਾਅਦ ਉਨ੍ਹਾਂ 'ਤੇ ਨੈਟੀਜ਼ਨਾਂ ਦਾ ਗੁੱਸਾ ਭੜਕ ਗਿਆ। ਇਸ ਵੀਡੀਓ ਨੂੰ ਨੈਟੀਜ਼ਨਜ਼ ਨੇ ਬਹੁਤ ਧਿਆਨ ਨਾਲ ਦੇਖਿਆ। ਵੀਡੀਓ 'ਚ ਅਕਸ਼ੈ ਕੁਮਾਰ ਨੂੰ ਭਾਰਤ ਦੇ ਨਕਸ਼ੇ 'ਤੇ ਕਦਮ ਰੱਖਦਿਆਂ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਦੇਸ਼ਦ੍ਰੋਹੀ ਵੀ ਕਿਹਾ। ਵੀਡੀਓ 'ਤੇ ਲੋਕ ਲਗਾਤਾਰ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
image Source : Instagram
ਹੋਰ ਪੜ੍ਹੋ: Rakhi's husband Adil arrested: ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਦੁਰਾਨੀ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਦਾਕਾਰ ਨੇ ਲਾਏ ਗੰਭੀਰ ਇਲਜ਼ਾਮ
ਪਹਿਲਾਂ ਵੀ ਹੋ ਚੁੱਕੇ ਨੇ ਟ੍ਰੋਲ
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੈ ਕੁਮਾਰ ਨੂੰ ਟ੍ਰੋਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇੱਕ ਪਾਨ ਮਸਾਲੇ ਦਾ ਵਿਗਿਆਪਨ ਕਰਨ ਨੂੰ ਲੈ ਕੇ ਅਕਸ਼ੈ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਚੁੱਕੇ ਹਨ। ਇਸ ਦੇ ਚੱਲਦੇ ਬੀਤੇ ਸਾਲ ਉਨ੍ਹਾਂ ਦੀ ਕਈ ਵੱਡੇ ਬਜਟ ਦੀਆਂ ਫ਼ਿਲਮਾਂ ਨੂੰ ਬਾਈਕਾਟ ਬਾਲੀਵੁੱਡ ਦਾ ਸ਼ਿਕਾਰ ਹੋਣਾ ਪਿਆ ਤੇ ਇਹ ਫ਼ਿਲਮਾਂ ਫਲਾਪ ਹੋ ਗਈਆਂ।
The Entertainers are all set to bring 100% shuddh desi entertainment to North America. Fasten your seat belts, we’re coming in March! ? @qatarairways pic.twitter.com/aoJaCECJce
— Akshay Kumar (@akshaykumar) February 5, 2023