Netflix To Celebrate Legendary Filmmaker Yash Chopra : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹ ਆਪਣੀ ਫ਼ਿਲਮਾਂ ਦੇ ਰਾਹੀਂ ਅੱਜ ਵੀ ਹਰ ਇੱਕ ਦੇ ਜਹਿਨ ਵਿੱਚ ਜ਼ਿੰਦਾ ਹਨ। ਯਸ਼ ਚੋਪੜਾ ਨੂੰ ਰੋਮਾਂਸ ਦਾ ਰਾਜਾ ਕਿਹਾ ਜਾਂਦਾ ਸੀ। 50 ਸਾਲਾਂ ਤੋਂ ਵੱਧ ਸਮੇਂ ਤੋਂ YRF ਭਾਰਤੀ ਫ਼ਿਲਮ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਜਿਸ ਕਰਕੇ ਨੈੱਟਫਲਿਕਸ ਖ਼ਾਸ ਢੰਗ ਦੇ ਨਾਲ ਯਸ਼ ਚੋਪੜਾ ਨੂੰ ਸ਼ਰਧਾਂਜਲੀ ਦੇਣ ਜਾ ਰਿਹਾ ਹੈ। ਨੈੱਟਫਲਿਕਸ ਜੋ ਕਿ 14 ਫਰਵਰੀ ਨੂੰ ‘ਦਿ ਰੋਮਾਂਟਿਕਸ’ ਰਿਲੀਜ਼ ਕਰੇਗਾ।
image source: YouTube
ਨੈੱਟਫਲਿਕਸ ਰਿਲੀਜ਼ ਕਰੇਗਾ ‘ਦਿ ਰੋਮਾਂਟਿਕਸ’
ਨੈੱਟਫਲਿਕਸ ਤੁਹਾਡੇ ਲਈ ਚਾਰ ਭਾਗਾਂ ਵਾਲੀ ਇਕ ਨਵੀਂ docu-series ‘ਦਿ ਰੋਮਾਂਟਿਕਸ’ ’ਚ ਫ਼ਿਲਮ ਨਿਰਮਾਤਾ ਯਸ਼ ਚੋਪੜਾ ਤੇ ਯਸ਼ ਰਾਜ ਫ਼ਿਲਮਜ਼ ਦੀ 50 ਸਾਲਾਂ ਦੀ ਅਮੀਰ ਵਿਰਾਸਤ ਲਿਆਉਣ ਵਾਲਾ ਹੈ।
image source: YouTube
ਯਸ਼ ਚੋਪੜਾ ਦੀਆਂ ਫ਼ਿਲਮਾਂ
ਯਸ਼ ਚੋਪੜਾ ਦੀਆਂ ‘ਸਿਲਸਿਲਾ’, ‘ਲਮਹੇ’, ‘ਕਭੀ ਕਭੀ’, ‘ਵੀਰ ਜ਼ਾਰਾ’, ‘ਦਿਲ ਤੋ ਪਾਗਲ ਹੈ’, ‘ਚਾਂਦਨੀ’, ‘ਜਬ ਤਕ ਹੈ ਜਾਨ’ ਆਦਿ ਵਰਗੀਆਂ ਪ੍ਰਸਿੱਧ ਰੋਮਾਂਟਿਕ ਫ਼ਿਲਮਾਂ ਕਾਰਨ ਯਸ਼ ਚੋਪੜਾ ਨੂੰ ਰੋਮਾਂਸ ਦਾ ਪਿਤਾ ਮੰਨਿਆ ਜਾਂਦਾ ਹੈ
image source: YouTube
‘ਦਿ ਰੋਮਾਂਟਿਕਸ’ ਦਾ ਟ੍ਰੇਲਰ ਰਿਲੀਜ਼
ਨੈੱਟਫਲਿਕਸ ਵੱਲੋਂ ‘ਦਿ ਰੋਮਾਂਟਿਕਸ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਵਿੱਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਅਮਿਤਾਭ ਬੱਚਨ, ਰਾਣੀ ਮੁਖਰਜੀ, ਰਣਵੀਰ ਸਿੰਘ, ਕਾਜਲ, ਰਿਤਿਕ ਰੋਸ਼ਨ ਤੋਂ ਇਲਾਵਾ ਕਈ ਹੋਰ ਕਲਾਕਾਰ ਯਸ਼ ਚੋਪੜਾ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
image source: YouTube
‘ਦਿ ਰੋਮਾਂਟਿਕਸ’ ਸਮ੍ਰਿਤੀ ਮੁੰਦਰਾ ਵਲੋਂ ਨਿਰਦੇਸ਼ਿਤ ਹੈ। ਆਸਕਰ ਤੇ ਐਮੀ ਨਾਮਜ਼ਦ ਫ਼ਿਲਮ ਨਿਰਮਾਤਾ ਦੀ ਇਹ ਦਸਤਾਵੇਜ਼ੀ ਸੀਰੀਜ਼ ਨੈੱਟਫਲਿਕਸ ਦੇ ਆਗਾਮੀ 2023 ਦੇ ਕਾਰਜਕ੍ਰਮ ਦੀ ਸ਼ੁਰੂਆਤ ਕਰਦੀ ਹੈ। ਇਸ ’ਚ ਵਾਈਆਰਐੱਫ ਸਣੇ ਮਸ਼ਹੂਰ ਸਿਤਾਰਿਆਂ ਦੇ ਨਾਲ-ਨਾਲ ਹਿੰਦੀ ਫ਼ਿਲਮ ਇੰਡਸਟਰੀ ਦੇ 35 ਮਸ਼ਹੂਰ ਅਦਾਕਾਰਾਂ ਦੀ ਆਵਾਜ਼ ਹੋਵੇਗੀ। ਇਸ ’ਚ ਉਹ ਮੈਗਾ ਸਟਾਰ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ।
image source: YouTube